ਕ+ਤ-ਲ ਕਰ ਕੇ ਭੱਜ ਗਏ ਸੀ ਅਮਰੀਕਾ, ਹੁਣ ਡਿਪੋਰਟ ਹੋ ਕੇ ਆਏ ਤਾਂ ਪੁਲਿਸ ਨੇ ਚੁੱਕੇ

ਕ+ਤ-ਲ ਕਰ ਕੇ ਭੱਜ ਗਏ ਸੀ ਅਮਰੀਕਾ, ਹੁਣ ਡਿਪੋਰਟ ਹੋ ਕੇ ਆਏ ਤਾਂ ਪੁਲਿਸ ਨੇ ਚੁੱਕੇ

ਵੀਓਪੀ ਬਿਊਰੋ – US, deport, Punjab, arrested

ਅਮਰੀਕਾ ਤੋਂ ਕੱਢੇ ਭਾਰਤੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸ਼ਾਮਿਲ ਹਨ। ਜਿਨਾਂ ਨੂੰ ਵਾਪਸ ਦੇਸ਼ ਨਿਕਾਲਾ ਦੇ ਕੇ ਆਪਣੇ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ। ਇਸੇ ਦੌਰਾਨ ਕੁਝ ਇਹਨਾਂ ਵਿੱਚ ਅਜਿਹੇ ਅਨਸਰ ਵੀ ਹਨ ਜਿਨਾਂ ਦਾ ਭਾਰਤ ਜਾਂ ਪੰਜਾਬ ਵਿੱਚ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਵਿਦੇਸ਼ਾਂ ਵਿੱਚ ਸ਼ਰਨ ਲੈ ਕੇ ਬੈਠੇ ਹੋਏ ਸਨ, ਜਿਨਾਂ ਦੇ ਹੁਣ ਇੱਕ-ਇੱਕ ਕਰਕੇ ਨਾ ਸਾਹਮਣੇ ਆ ਰਹੇ ਹਨ। ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਟਿਆਲਾ ਦੇ ਰਾਜਪੁਰਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੰਦੀਪ ਅਤੇ ਪ੍ਰਦੀਪ, ਜਿਨ੍ਹਾਂ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਵੀ ਇਸ ਜਹਾਜ਼ ਵਿੱਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰਾਜਪੁਰਾ ਵਿੱਚ ਐਫਆਈਆਰ ਨੰਬਰ 175/2023 ਵਿੱਚ ਦਰਜ ਇੱਕ ਕਤਲ ਕੇਸ ਵਿੱਚ ਭਗੌੜੇ ਸਨ।

ਇਸ ਦੌਰਾਨ, ਅਮਰੀਕਾ ਤੋਂ ਡਿਪੋਰਟੀਆ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਦੋਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!