ਪਤੀ ਨਾਲ ਖੁਸ਼ੀਆਂ ਮਨਾਉਣ ਆਈ ਪਤਨੀ ਦਾ ਕ+ਤ+ਲ

ਪਤੀ ਨਾਲ ਖੁਸ਼ੀਆਂ ਮਨਾਉਣ ਆਈ ਪਤਨੀ ਦਾ ਕ+ਤ+ਲ

ਲੁਧਿਆਣਾ (ਵੀਓਪੀ ਬਿਊਰੋ) Punjab, ludhiana, murder

ਪੰਜਾਬ ਵਿੱਚ ਆਏ ਦਿਨ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਗੱਲ ਕੀਤੀ ਜਾਵੇ ਸਨਅਤੀ ਸ਼ਹਿਰ ਲੁਧਿਆਣਾ ਦੀ ਤਾਂ ਲੁਧਿਆਣਾ ਵਿੱਚ ਵੀ ਅਪਰਾਧ ਸਿਖਰਾ ‘ਤੇ ਹੈ, ਆਏ ਦਿਨ ਲੁੱਟ ਖੋਹ, ਚੋਰੀ ਅਤੇ ਡਕੈਤੀ ਦੇ ਨਾਲ ਨਾਲ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਬੀਤੇ ਦਿਨ ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ।

ਦੇਰ ਰਾਤ ਰੈਸਟੋਰੈਂਟ ‘ਚੋਂ ਖਾਣਾ ਖਾ ਕੇ ਘਰ ਪਰਤ ਰਹੀ ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪਤੀ ਪਤਨੀ ਮਲੇਰਕੋਟਲਾ ਰੋਡ ਦੇ ਇੱਕ ਰੈਸਟੋਰੈਂਟ ਚੋਂ ਡਿਨਰ ਕਰਕੇ ‌ ਘਰ ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਡੇਹਲੋ ਬਾਈਪਾਸ ਦੇ ਲਾਗੇ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੇ ਦੌਰਾਨ ਪਤੀ ਫੱਟੜ ਹੋ ਗਿਆ ਜਦਕਿ ਉਸ ਦੀ ਪਤਨੀ ਲਿਪਸੀ ਮਿੱਤਲ ਦੀ ਥਾਂ ਤੇ ਹੀ ਮੌਤ ਹੋ ਗਈ।

ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

error: Content is protected !!