ਪਿਆਰ ‘ਚ ਧੋਖਾ ਮਿਲਣ ‘ਤੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ, ਲਾਰਾ ਲਗਾ ਕੇ ਕਰਵਾ ਲਿਆ ਹੋਰ ਨਾਲ ਵਿਆਹ

ਪਿਆਰ ‘ਚ ਧੋਖਾ ਮਿਲਣ ‘ਤੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ, ਲਾਰਾ ਲਗਾ ਕੇ ਕਰਵਾ ਲਿਆ ਹੋਰ ਨਾਲ ਵਿਆਹ

ਮਾਨਸਾ (ਵੀਓਪੀ ਬਿਊਰੋ) Punjab, news, mansa ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦੇ 27 ਸਾਲਾ ਨੌਜਵਾਨ ਮਨਦੀਪ ਸਿੰਘ ਨੇ ਪਿਆਰ ਵਿੱਚ ਧੋਖਾ ਮਿਲਣ ਤੋਂ ਬਾਅਦ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਅਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਤਾਂ ਉਸ ਨੂੰ ਲੜਕੀ ਨੇ ਪਿਆਰ ਵਿੱਚ ਧੋਖਾ ਦਿੱਤਾ ਹੈ ਅਤੇ ਇਸੇ ਦੇ ਨਾਲ ਹੀ ਇੱਕ ਟਰੈਵਲ ਏਜੰਟ ਨੇ ਉਸ ਨੂੰ ਵਿਦੇਸ਼ ਭੇਜਣ ਲਈ 9 ਲੱਖ ਰੁਪਏ ਤਾਂ ਲੈ ਲਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ 9 ਲੱਖ ਰੁਪਏ ਵਾਪਸ ਕੀਤੇ।

ਉਕਤ ਨੌਜਵਾਨ ਨੇ ਮਰਨ ਤੋਂ ਪਹਿਲਾਂ ਇਲਜ਼ਾਮ ਲਗਾਏ ਕਿ ਉਸ ਨੂੰ ਜ਼ਿੰਦਗੀ ਦੇ ਵਿੱਚ ਪਹਿਲਾਂ ਇੱਕ ਲੜਕੀ ਨੇ ਵਿਆਹ ਦੇ ਵਾਅਦੇ ਕਰਕੇ ਧੋਖਾ ਦੇ ਦਿੱਤਾ ਤੇ ਦੂਸਰੇ ਪਾਸੇ ਬਾਹਰ ਜਾਣ ਲਈ ਲਗਾਈ ਫਾਈਲ ਵਿੱਚ ਏਜੰਟਾਂ ਨੇ ਉਸਦੇ ਪੈਸੇ ਖਾ ਲਏ। ਉੱਥੇ ਹੀ ਮ੍ਰਿਤਕ ਦੇ ਘਰ ਵਾਲਿਆਂ ਨੇ ਕਿਹਾ ਕਿ ਪੁਲਿਸ ਵੱਲੋਂ ਐੱਫਆਈਆਰ ਤਾਂ ਦਰਜ ਕਰ ਲਈ ਗਈ ਹੈ ਪਰ ਹਾਲੇ ਤੱਕ ਕੋਈ ਅੱਗੇ ਦੀ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਤੋਂ ਰੋ-ਰੋ ਕੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਨੇ ਕਿਹਾ ਜਿਨ੍ਹਾਂ ਕਰ ਕੇ ਪੁੱਤ ਖੋਹਿਆ ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤ ਉਸ ਲੜਕੀ ਦੇ ਚੱਕਰਾਂ ਦੇ ਵਿੱਚ ਇੰਨਾ ਜਿਆਦਾ ਖੋ ਗਿਆ ਸੀ ਕਿ ਕਦੇ ਉਸਨੇ ਸਾਡੇ ਨਾਲ ਵੀ ਇਹ ਗੱਲ ਸਾਂਝੀ ਨਹੀਂ ਕੀਤੀ ਅਤੇ 11-12 ਸਾਲਾਂ ਤੋਂ ਉਸ ਲੜਕੀ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਸੀ, ਜਿਸ ਕਰਕੇ ਉਸ ਨੇ ਬਾਹਰ ਜਾਣ ਲਈ ਏਜੈਂਟਾਂ ਨੂੰ ਲੱਖਾਂ ਰੁਪਏ ਦਿੱਤੇ ਤੇ ਉਹ ਏਜੰਟ ਵੀ ਪੈਸੇ ਮੁੱਕਰ ਗਏ ਅਤੇ ਬਾਅਦ ਵਿੱਚ ਲੜਕੀ ਨੇ ਵੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਪਿੱਛੋਂ ਸਾਡੇ ਪੁੱਤ ਨੇ ਇੱਕ ਵੀਡੀਓ ਬਣਾ ਕੇ ਅਤੇ ਸੁਸਾਈਡ ਨੋਟ ਛੱਡ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ ਪੁਲਿਸ ਨੇ ਹਾਲੇ ਤੱਕ ਉਨਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ। ਸਗੋਂ ਇੱਕ ਐਫਆਈਆਰ ਦਰਜ ਕਰਕੇ ਇੱਕ ਡਰਾਮੇਬਾਜ਼ੀ ਕਰ ਦਿੱਤੀ।

ਉਹਨਾਂ ਇਹ ਵੀ ਕਿਹਾ ਕਿ ਸਾਡੇ ਪੁੱਤ ਦੇ ਇਨਸਾਫ ਲਈ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਪੁੱਤ ਖੋਹਿਆ ਹੈ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦੂਸਰੇ ਪਾਸੇ ਜਾਣਕਾਰੀ ਦਿੰਦਿਆਂ ਥਾਣਾ ਬੁਢਲਾਡਾ ਦੇ ਐੱਸਐੱਚਓ ਨੇ ਦੱਸਿਆ ਕਿ ਉਹਨਾਂ ਵੱਲੋਂ ਐਫਆਈਆਰ ਦਰਜ ਕਰਨ ਤੋਂ ਬਾਅਦ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੋਸ਼ੀਆਂ ਦੇ ਘਰ ਉੱਪਰ ਰੇਡ ਵੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਫੜ ਲਿਆ ਜਾਵੇਗਾ।

error: Content is protected !!