ਪ੍ਰਧਾਨਗੀ ਨਾ ਮਿਲਣ ਤੋਂ ਨਾਰਾਜ਼ ਹੋ ਕੇ ਕਾਕਾ ਨੇ ਨਿਗਲ ਲਿਆ ਜ਼ਹਿਰ

ਪ੍ਰਧਾਨਗੀ ਨਾ ਮਿਲਣ ਤੋਂ ਨਾਰਾਜ਼ ਹੋ ਕੇ ਕਾਕਾ ਨੇ ਨਿਗਲ ਲਿਆ ਜ਼ਹਿਰ

ਭਵਾਨੀਗੜ੍ਹ (ਵੀਓਪੀ ਬਿਊਰੋ) Punjab, bhawanigarh, news ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਤਕਰਾਰ ਹੋ ਗਈ, ਇਸ ਦੌਰਾਨ ਇੱਕ ਸ਼ਖਸ ਨੂੰ ਤਾਂ ਪ੍ਰਧਾਨਗੀ ਮਿਲ ਗਈ। ਜਦ ਕਿ ਉਸ ਦੇ ਮੁਕਾਬਲੇਬਾਜ਼ ਨੇ ਪ੍ਰਧਾਨਗੀ ਨਾ ਮਿਲਣ ਕਰਕੇ ਖੁਦਕੁਸ਼ੀ ਕਹਨ ਦੀ ਕੋਸ਼ਿਸ਼ ਕੀਤੀ ਅਤੇ ਨਾਰਾਜ਼ ਹੋ ਕੇ ਕੋਈ ਚੀਜ਼ ਨਿਗਲ ਲਈ।

ਦੱਸਿਆ ਜਾ ਰਿਹਾ ਹੈ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ‘ਤੇ ਟਰੱਕ ਆਪਰੇਟਰ ਨੇ ਕੁਝ ਨਿਗਲ ਲਿਆ। ਉਕਤ ਸ਼ਖਸ ਨੇ ਕਿਹਾ ਕਿ ਸਿਆਸੀ ਥਾਪੜਾ ਦੇ ਤਹਿਤ ਟਰੱਕ ਆਪਰੇਟਰ ਨੂੰ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਬਾਅਦ ਵਿੱਚ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿੱਤਾ ਗਿਆ।

ਇਸ ਦੌਰਾਨ ਇਕ ਪਾਸੇ ਨਵੇਂ ਬਣੇ ਪ੍ਰਧਾਨ ਦੇ ਗਲ ਵਿੱਚ ਜਿੱਤ ਦੇ ਹਾਰ ਪਏ ਰਹੇ ਸਨ, ਉੱਥੇ ਹੀ ਦੂਜੇ ਪਾਸੇ ਨਰਾਜ਼ ਆਪਰੇਟਰ ਹਸਪਤਾਲ ਵਿਚ ਦਾਖਲ ਹੈ।

ਮਨਜੀਤ ਸਿੰਘ ਕਾਕਾ ਨਾਮਕ ਟਰੱਕ ਆਪਰੇਟਰ ਨੇ ਕੀ ਨਿਗਲਿਆ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਵਲੋਂ ਕੀ ਨਿਗਲਿਆ ਗਿਆ ਹੈ।

ਭਵਾਨੀਗੜ੍ਹ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਅੱਜ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ, ਜਿਸ ਨੂੰ ਲੈ ਕੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਦੂਜੇ ਪਾਸੇ ਮਨਜੀਤ ਸਿੰਘ ਕਾਕਾ ਜਿਸ ਨੂੰ ਪ੍ਰਧਾਨਗੀ ਦਾ ਚਾਹਵਾਨ ਕਿਹਾ ਜਾ ਰਿਹਾ ਸੀ ਅਤੇ ਉਸ ਵੱਲੋਂ ਟਰੱਕ ਯੂਨੀਅਨ ਦੇ ਵਿੱਚ ਹੀ ਕੁਝ ਨਿਗਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ।

error: Content is protected !!