ਨਸ਼ਾ ਤਸਕਰ ਦੇ ਘਰ ਗਈ ਪੁਲਿਸ ‘ਤੇ ਹਮਲਾ, ਗੱਡੀਆਂ ਭੰਨ੍ਹੀਆਂ, ਅੰਨ੍ਹੇਵਾਹ ਚਲਾਈਆਂ ਗੋ+ਲੀਆਂ

ਨਸ਼ਾ ਤਸਕਰ ਦੇ ਘਰ ਗਈ ਪੁਲਿਸ ‘ਤੇ ਹਮਲਾ, ਗੱਡੀਆਂ ਭੰਨ੍ਹੀਆਂ, ਅੰਨ੍ਹੇਵਾਹ ਚਲਾਈਆਂ ਗੋ+ਲੀਆਂ

ਤਰਨਤਾਰਨ (ਵੀਓਪੀ ਬਿਊਰੋ) Punjab, police crime ਇਕ ਨਸ਼ਾ ਤਸਕਰ ਦੇ ਘਰ ਛਾਪਾ ਮਾਰਨ ਗਈ ਪੁਲਿਸ ਪਾਰਟੀ ‘ਤੇ ਤਸਕਰਾਂ ਨੇ ਹਮਲਾ ਕਰਕੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਲਾ ਵਿੱਚ ਅੱਜ ਤੜਕੇ ਤਸਕਰਾਂ ਨੇ ਇੱਕ ਨਸ਼ਾ ਤਸਕਰ ਦੇ ਘਰ ਛਾਪਾ ਮਾਰਨ ਗਈ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ, ਪੁਲਿਸ ਮੁਲਾਜ਼ਮ ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਗੋਇੰਦਵਾਲ ਸਾਹਿਬ ਦੇ ਡੀਐੱਸਪੀ ਅਤੁਲ ਸੋਨੀ ਮੌਕੇ ’ਤੇ ਪੁੱਜੇ।

ਜਾਣਕਾਰੀ ਦਿੰਦਿਆਂ ਡੀਐੱਸਪੀ ਸੋਨੀ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਵਾਲੇ ਗਿਆਨੀ ਉਰਫ਼ ਬਾਬਾ ਦੇ ਘਰ ਛਾਪਾ ਮਾਰਿਆ ਤਾਂ ਤਸਕਰਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਭੰਨਤੋੜ ਕੀਤੀ, ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਡੀਐਸਪੀ ਨੇ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!