ਮੁੰਡਿਆਂ ਨੂੰ ਕੈਨੇਡਾ ਜਾ ਕੇ ਧੋਖਾ ਦੇਣ ਵਾਲੀਆਂ ਕੁੜੀਆਂ ਨਾਲ ਨਜਿੱਠੇਗੀ ਇਹ ਧਾਕੜ ਮਹਿਲਾ ਅਧਿਕਾਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖੇਗੀ ਚਿੱਠੀ

ਮੁੰਡਿਆਂ ਨੂੰ ਕੈਨੇਡਾ ਜਾ ਕੇ ਧੋਖਾ ਦੇਣ ਵਾਲੀਆਂ ਕੁੜੀਆਂ ਨਾਲ ਨਜਿੱਠੇਗੀ ਇਹ ਧਾਕੜ ਮਹਿਲਾ ਅਧਿਕਾਰੀ , ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖੇਗੀ ਚਿੱਠੀ

ਵੀਓਪੀ  ਡੈਸਕ – ਹੁਣ ਮੁੰਡਿਆਂ ਨਾਲ ਧੋਖਾ ਕਰਕੇ ਜਾਣ ਵਾਲੀਆਂ ਕੁੜੀਆਂ ਦੀ ਖੈਰ ਨਹੀਂ ਹੈ। ਇਹ ਕਹਿਣਾ ਹੈ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਦਾ। ਉਹਨਾਂ ਕਿਹਾ ਹੈ ਕਿ ਲਵਪ੍ਰੀਤ ਜਿਸ ਨੇ ਪਿਛਲੇ ਦਿਨੀ ਖੁਦਕੁਸ਼ੀ ਕਰ ਲਈ ਸੀ ਮੈਂ ਉਹਨਾਂ ਦੇ ਘਰ ਜਾਵਾਂਗੀ ਤੇ ਇਸ ਕੇਸ ਦੀ ਪੂਰੀ ਛਾਣਬੀਣ ਕੀਤੀ ਜਾਵੇਗੀ।

ਪੰਜਾਬ ਦੀਆਂ ਜਿਹੜੀਆਂ ਕੁੜੀਆਂ ਆਈਲੈਟਸ ਕਰਕੇ ਕੈਨੇਡਾ ਚਲੇ ਜਾਂਦੀਆਂ ਹਨ ਤੇ ਉੱਥੇ ਜਾ ਕੇ ਮੁੰਡਿਆਂ ਦਾ ਫੋਨ ਜਾਂ ਮੈਸਜ ਨਹੀਂ ਰੀਸੀਵ ਕਰਦੀਆਂ ਹੁਣ ਉਹਨਾਂ ਖਿਲਾਫ਼ ਪੂਰੀ ਕਾਰਵਾਈ ਕੀਤੀ ਜਾਵੇਗੀ।

ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਮੈਂ ਕੈਨੇਡਾ ਦੇ ਪੀਐਮ ਨੂੰ ਚਿੱਠੀ ਲਿਖਾਂਗਾ ਜਿਸ ਵਿਚ ਮੇਰਾ ਕਹਿਣਾ ਹੋਵੇਗਾ ਕਿ ਸਾਡੇ ਕਿਸੇ ਵੀ ਬੱਚੇ ਨਾਲ ਤੁਹਾਡੇ ਦੇਸ਼ ਵਿਚ ਧੱਕਾ ਨਹੀਂ ਹੋਣਾ ਚਾਹੀਦਾ।

ਕਿਉਂਕਿ ਸਾਡੇ ਬੱਚੇ ਆਪਣੇ ਪੈਸੇ ਨਾਲ ਤੁਹਾਡਾ ਰੈਵੇਨਿਊ ਭਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਯੂਥ ਨਾਲ ਖੜ੍ਹੀ ਹਾਂ। ਹੁਣ ਲਵਪ੍ਰੀਤ ਵਾਲੇ ਕੇਸ ਦੀ ਪੂਰੀ ਜਾਂਚ ਹੋਵੇਗੀ।

ਦੱਸ ਦਈਏ ਕਿ ਪਿਛਲੇ ਦਿਨੀਂ ਬਰਨਾਲੇ ਦਾ ਲਵਪ੍ਰੀਤ ਆਪਣੀ ਕੈਨੇਡਾ ਵੱਸਦੀ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ। ਉਸ ਤੋਂ ਬਾਅਦ ਇਹ ਮਾਮਲਾ ਪੂਰੇ ਪੰਜਾਬ ਵਿਚ ਮੁੱਦਾ ਬਣਿਆ ਹੋਇਆ ਹੈ। ਹਾਲਾਂਕਿ ਲਵਪ੍ਰੀਤ ਦੀ ਪਤਨੀ ਜਿਸ ਦਾ ਨਾਂ ਬੇਅੰਤ ਕੌਰ ਬਾਜਵਾ ਹੈ ਉਸਦਾ ਕਹਿਣਾ ਹੈ ਕਿ ਲਵਪ੍ਰੀਤ ਮੇਰੇ ਕੋਲੋਂ ਪੈਸੇ ਬਹੁਤ ਮੰਗਵਾਉਂਦਾ।

ਉਹਨਾਂ ਕਿਹਾ ਕਿ ਮੈਂ ਉਹਨਾਂ ਦਾ ਫੋਨ ਕਾਲਜ ਹੋਣ ਕਰਕੇ ਨਹੀਂ ਸੀ ਚੁੱਕ ਸਕਦੀ ਜਿਸ ਕਰਕੇ ਉਹ ਮੇਰੇ ਨਾਲ ਨਿਰਾਜ਼ ਰਹਿੰਦੇ ਸਨ। ਖਬਰਾਂ ਵਾਇਰਲ ਹੋਣ ਤੋਂ ਬਾਅਦ ਲੜਕੀ ਨੂੰ ਡਿਪੋਰਟ ਕਰਨ ਦੀ ਵੀ ਮੰਗ ਉੱਠ ਰਹੀ ਹੈ।

 

error: Content is protected !!