ਗੁਰੂ ਘਰ ਜਾ ਰਹੇ ਪਾਠੀ ਸਿੰਘ ਨੂੰ ਲੁਟੇਰਿਆਂ ਨੇ ਲੁੱਟਿਆ

ਗੁਰੂ ਘਰ ਜਾ ਰਹੇ ਪਾਠੀ ਸਿੰਘ ਨੂੰ ਲੁਟੇਰਿਆਂ ਨੇ ਲੁੱਟਿਆ

ਵੀਓਪੀ ਬਿਊਰੋ- Punjab, amritsar, news ਅੰਮ੍ਰਿਤਸਰ ਪੰਜਾਬ ਵਿੱਚ ਆਏ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਚੋਰ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਕਿਸੇ ਪੁਲਿਸ ਅਧਿਕਾਰੀਆਂ ਦਾ ਖੋਫ ਨਹੀਂ ਹੈ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ, ਜਿੱਥੇ ਲੁਟੇਰਿਆਂ ਨੇ ਪਾਠੀ ਸਿੰਘ ਨੂੰ ਹੀ ਨਿਸ਼ਾਨਾ ਬਣਾਉਂਦੇ ਹੋਏ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ-ਖੋਹ ਦੀਆਂ ਘਟਨਾਵਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਜਗ੍ਹਾ-ਜਗ੍ਹਾ ‘ਤੇ ਨਾਕੇਬੰਦੀ ਕੀਤੀ ਗਈ ਹੈ। ਲੇਕਿਨ ਲੁਟੇਰੇ ਹਾਲੇ ਵੀ ਪੁਲਿਸ ਤੋਂ ਬੇਖੋਫ ਹੋ ਕੇ ਵੱਡੀਆਂ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਸੁਲਤਾਨਵਿੰਡ ਇਲਾਕੇ ਦਾ ਹੈ ਜਿੱਥੇ ਕਿ ਦੇਰ ਰਾਤ ਇੱਕ ਪਾਠੀ ਸਿੰਘ ਦੇ ਨਾਲ ਲੁੱਟ ਹੋਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਾਠੀ ਸਿੰਘ ਨੇ ਦੱਸਿਆ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਅਤੇ ਰੋਜ਼ਾਨਾ ਰਾਤ 2 ਵਜੇ ਤੋਂ 3 ਵਜੇ ਦੇ ਵਿੱਚ ਉਹ ਆਪਣੇ ਡਿਊਟੀ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦਾ ਹੈ। ਬੀਤੀ ਰਾਤ ਵੀ ਜਦੋਂ ਉਹ ਆਪਣੀ ਡਿਊਟੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਰੋਂਕ ਕੇ ਪਸਤੌਲ ਦੀ ਨੋਕ ਤੇ ਉਸ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਕੋਲੋਂ ਮੋਟਰਸਾਈਕਲ ਅਤੇ ਮੋਬਾਇਲ ਖੋਹ ਕੇ ਰਫੂ ਚੱਕਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਹੁਣ ਇਸ ਸਬੰਧੀ ਪੀੜਿਤ ਪਾਠੀ ਸਿੰਘ ਨੇ ਮੀਡੀਆ ਦੇ ਜਰੀਏ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ।

ਦੂਜੇ ਪਾਸੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿ ਉਹਨਾਂ ਕੋਲ ਪਾਠੀ ਸਿੰਘ ਨਰਿੰਦਰ ਸਿੰਘ ਦਰਖਾਸਤ ਦੇਣ ਆਏ ਸੀ ਕਿ ਦੇਰ ਰਾਤ ਉਹਨਾਂ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Punjab, amritsar, news, latest news, crime

error: Content is protected !!