ਕੈਨੇਡਾ ਦੀ ਕ੍ਰਿਕਟ ਟੀਮ ਦੀ ਕਪਤਾਨ ਬਣੀ ਪੰਜਾਬ ਦੀ ਕੁੜੀ

ਕੈਨੇਡਾ ਦੀ ਕ੍ਰਿਕਟ ਟੀਮ ਦੀ ਕਪਤਾਨ ਬਣੀ ਪੰਜਾਬ ਦੀ ਕੁੜੀ

ਬਠਿੰਡਾ (ਵੀਓਪੀ ਬਿਊਰੋ) Punjab, cricket, Canada ਬਲਾਕ ਭਗਤਾ ਭਾਈ ਦੇ ਪਿੰਡ ਸਿਰੀਏਵਾਲਾ ਦੀ ਜੰਮਪਲ ਹੋਣਹਾਰ ਕ੍ਰਿਕਟ ਖਿਡਾਰਨ ਅਮਰਪਾਲ ਕੌਰ ਢਿੱਲੋਂ ਅਰਜਨਟੀਨਾ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਆਈਸੀਸੀ ਵਿਮੈਨ-ਟੀ-20 ਵਰਲਡ ਕੱਪ ’ਚ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ। ਇਸ ਪ੍ਰਾਪਤੀ ’ਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ।

ਅਮਰਪਾਲ ਕੌਰ ਨੇ ਆਪਣਾ ਕ੍ਰਿਕਟ ਖੇਡਣ ਦਾ ਸਫ਼ਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖੇਡ ਮੈਦਾਨ ਤੋਂ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੇ ਸਕੂਲ ਵੱਲੋਂ ਸੂਬਾ ਤੇ ਕੌਮੀ ਪੱਧਰ ’ਤੇ ਕਈ ਪ੍ਰਾਪਤੀਆਂ ਕੀਤੀਆਂ। ਸਾਲ 2013 ’ਚ ਦੱਸਵੀਂ ਕਲੇਰ ਸਕੂਲ ਤੋਂ ਕਰਨ ਮਗਰੋਂ ਅਮਰਪਾਲ ਨੇ ਬਾਰ੍ਹਵੀਂ ਗਿਆਨੀ ਜੋਤੀ ਸਕੂਲ ਦਾਰਾਪੁਰ ਤੋਂ 2015 ਵਿੱਚ ਕੀਤੀ। ਇਸ ਮਗਰੋਂ 2018 ’ਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕੀਤੀ।

12 ਦਸੰਬਰ 2019 ਵਿੱਚ ਉਹ ਉਚੇਰੀ ਪੜ੍ਹਾਈ ਲਈ ਕੈਨੇਡਾ ਚਲੀ ਗਈ ਤੇ ਆਪਣੀ ਖੇਡ ਨਿਰੰਤਰ ਜਾਰੀ ਰੱਖੀ। ਕੈਨੇਡਾ ’ਚ ਉਹ ਪਿਛਲੇ ਸਾਲ ਉਪ ਕੈਪਟਨ ਤੇ ਇਸ ਵਾਰ ਕੈਪਟਨ ਚੁਣੀ ਗਈ।

error: Content is protected !!