ਖੁਦ+ਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੇ ਕੀਤਾ AAP ਵਿਧਾਇਕਾ ਭਰਾਜ ਨੂੰ ਚੈਲੇਂਜ, ਕਿਹਾ- ਸੱਚੀ ਤਾਂ ਸਹੁੰ ਖਾ

ਖੁਦ+ਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੇ ਕੀਤਾ AAP ਵਿਧਾਇਕਾ ਭਰਾਜ ਨੂੰ ਚੈਲੇਂਜ, ਕਿਹਾ- ਸੱਚੀ ਤਾਂ ਸਹੁੰ ਖਾ

ਵੀਓਪੀ ਬਿਊਰੋ – ਭਵਾਨੀਗੜ੍ਹ ਟਰੱਕ ਯੂਨੀਅਨ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕੱਲ ਜਿੱਥੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੇ ਇਕੱਠੇ ਹੋ ਕੇ AAP ਵਿਧਾਇਕਾਂ ਖਿਲਾਫ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਇਲਜ਼ਾਮ ਲਗਾਏ ਸਨ, ਉੱਥੇ ਹੀ ਹੁਣ ਕਾਨੂੰਨ ਦੀ ਸਹਾਇਤਾ ਦੇ ਨਾਲ-ਨਾਲ ਹੁਣ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਮਨਜੀਤ ਸਿੰਘ ਕਾਕਾ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਧਾਰਮਿਕ ਸਥਾਨ ‘ਤੇ ਸੌਂਹ ਖਾਣ ਦਾ ਚੈਲੇਂਜ ਕੀਤਾ ਹੈ ਅਤੇ ਇਸ ਲਈ ਇੱਕ ਹਫ਼ਤੇ ਦਾ ਹੀ ਸਮਾਂ ਦਿੱਤਾ ਹੈ। MLA, AAP, Punjab, news

ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਨਰਿੰਦਰ ਭਰਾਜ ਨੇ ਪਹਿਲਾਂ ਵੀ ਲੋਕਾਂ ਵਿੱਚ ਇਸ ਮਾਮਲੇ ਵਿੱਚ ਆਪਣੇ ਛੋਟੇ ਬੇਟੇ ਦੀ ਸਹੁੰ ਖਾਣ ਦੀ ਗੱਲ ਕਹੀ ਸੀ,, ਪਰ ਲੋਕਾਂ ਨੇ ਸਹੁੰ ਖਾਣ ਨਹੀਂ ਦਿੱਤੀ ਸੀ।

ਰੋੜੇਵਾਲ ਸੰਤਾਂ ਦੇ ਸਥਾਨ ਉੱਪਰ ਜਿਸ ਸਥਾਨ ਨੂੰ ਦੋਵੇਂ ਧਿਰਾਂ ਬਹੁਤ ਮਾਨਤਾ ਦਿੰਦੀਆਂ ਹਨ ਅਤੇ ਨਰਿੰਦਰ ਭਰਾਜ ਨੇ ਆਪਣਾ ਵਿਆਹ ਵੀ ਕਿਸੇ ਪੈਲੇਸ ਦੀ ਬਜਾਏ ਇਸੀ ਧਾਰਮਿਕ ਸਥਾਨ ‘ਤੇ ਕਰਵਾਇਆ ਸੀ, ਉੱਥੇ ਪੁੱਜ ਹੁਣ ਮਨਜੀਤ ਸਿੰਘ ਕਾਕਾ ਨੇ ਵਿਧਾਇਕਾ ਨਰਿੰਦਰ ਭਰਾਜ਼ ਨੂੰ ਚੈਲੇਂਜ ਕੀਤਾ ਹੈ।

ਕੱਲ੍ਹ ਚੰਡੀਗੜ੍ਹ ਪ੍ਰੈੱਸ ਕਾਨਫਰੰਸ ਵਿੱਚ ਮਨਜੀਤ ਕਾਕਾ ਨੇ ਕਿਹਾ ਸੀ ਕਿ ਵਿਧਾਇਕਾ ਇਸ ਧਾਰਮਿਕ ਸਥਾਨ ‘ਤੇ ਆਕੇ ਆਪਣੇ ਬੱਚੇ ਨਾਲ ਸਹੁੰ ਖਾ ਲਵੇ, ਤਾਂ ਮੈਂ ਆਪਣੇ ਦੋਸ਼ ਵਾਪਿਸ ਲੈ ਲਵਾਂਗਾ। ਮਨਜੀਤ ਸਿੰਘ ਕਾਕਾ ਨੇ ਆਪਣੇ ਬੇਟੇ ਅਤੇ ਪਤਨੀ ਨਾਲ ਰੋੜੇਵਾਲ ਪਿੰਡ ਸੰਤਾਂ ਦੇ ਸਥਾਨ ਉੱਪਰ ਪਹੁੰਚ ਕੇ ਪਾਈ ਵੀਡੀਓ ਅਤੇ ਕਿਹਾ ਕਿ ਇੱਕ ਹਫ਼ਤੇ ਦਾ ਮੈਂ ਸਮਾਂ ਦਿੰਦਾ ਹਾਂ, ਅਗਰ ਵਿਧਾਇਕ ਸੱਚੀ ਹੈ ਤਾਂ ਇੱਥੇ ਪਰਿਵਾਰ ਸਮੇਤ ਆ ਕੇ ਸਹੁੰ ਖਾਵੇ।

error: Content is protected !!