ਰਿਟਾਇਰ ਹੋਇਆ ਪੁਲਿਸ ਮੁਲਾਜ਼ਮ ਕਰਨ ਲੱਗਾ ਠੱਗੀ-ਚੋਰੀਆਂ, ਹੁਣ ਖਾਊ ਜੇਲ੍ਹ ਦੀ ਹਵਾ

ਰਿਟਾਇਰ ਹੋਇਆ ਪੁਲਿਸ ਮੁਲਾਜ਼ਮ ਕਰਨ ਲੱਗਾ ਠੱਗੀ-ਚੋਰੀਆਂ, ਹੁਣ ਖਾਊ ਜੇਲ੍ਹ ਦੀ ਹਵਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਪੰਜਾਬ ਪੁਲੀਸ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਏ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਸੁਰਿੰਦਰ ਮੋਹਣ ਨੂੰ ਅਪਣੀ ਵਰਦੀ ਤੇ ਪੈਸੇ ਨਾਲ ਇਨ੍ਹਾ ਪਿਆਰ ਸੀ ਕਿ ਉਹ ਰਿਸ਼ਵਤ ਦੇ ਪੈਸਿਆਂ ਤੋਂ ਬਾਅਦ ਰਿਟਾਇਰ ਹੋ ਕੇ ਪੁਲਿਸ ਵਰਦੀ ਪਾਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਰਿਟਾਇਰ ਪੁਲਿਸ ਅਧਿਕਾਰੀ ਵਲੋਂ ਆਪਣੇ ਪ੍ਰਾਈਵੇਟ ਸਾਥੀਆਂ ਦੇ ਨਾਲ ਮਿਲ ਕੇ ਇੱਕ ਘਰ ਵਿੱਚ ਰੇਡ ਮਾਰੀ, ਜਿਸ ਦੇ ਚਲਦੇ ਇਹ ਘਰ ਤਲਾਸ਼ੀ ਲੈਣ ਦੇ ਬਹਾਨੇ ਇਕ ਲੱਖ 60 ਹਜਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਜਦੋਂ ਉਹ ਘਰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

ਇਸ ਮੌਕੇ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਨਿੱਜੀ ਸਾਥੀਆਂ ਨੂੰ ਨਾਲ ਲੈ ਕੇ ਇੱਕ ਘਰ ਵਿੱਚ ਤਲਾਸ਼ੀ ਲੈਣ ਦੇ ਬਹਾਨੇ ਰੇਡ ਕੀਤੀ ਤਾਂ ਜਦੋਂ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀ ਅਲਮਾਰੀ ਵਿੱਚੋਂ 1 ਲੱਖ 60 ਹਜਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ। ਪੀੜਿਤ ਪਰਿਵਾਰ ਨੇ ਇਹਦੀ ਸ਼ਿਕਾਇਤ ਸਾਨੂੰ ਦਰਜ ਕਰਵਾਈ ਤਾਂ ਅਸੀਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।

ਉਹਨਾਂ ਦੱਸਿਆ ਕਿ ਇਸ ਦੇ ਜਿਹੜੇ ਨਾਲ ਹੋਰ ਸਾਥੀ ਸਨ, ਉਹਨਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੋਹਕਮਪੁਰਾ ਦੇ ਵਿੱਚ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!