Breaking News ; ਅੰਮ੍ਰਿਤਸਰ ‘ਚ ਮੰਦਰ ‘ਤੇ ਗ੍ਰਨੇ+ਡ ਹ+ਮਲਾ

Breaking News ; ਅੰਮ੍ਰਿਤਸਰ ‘ਚ ਮੰਦਰ ‘ਤੇ ਗ੍ਰਨੇ+ਡ ਹ+ਮਲਾ

ਅੰਮ੍ਰਿਤਸਰ (ਵੀਓਪੀ ਬਿਊਰੋ) Punjab, amritsar, news ਸਥਾਨਕ ਸ਼ਹਿਰ ਵਿੱਚ ਠਾਕੁਰਦੁਆਰਾ ਮੰਦਰ ‘ਤੇ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਗ੍ਰਨੇਡ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਇਸ ਹਮਲੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਹਮਲਾ ਰਾਤ ਦੇ ਕਰੀਬ 12:35 ਵਜੇ ਹੋਇਆ।

ਜਾਣਕਾਰੀ ਮੁਤਾਬਕ ਜਿਸ ਮੰਦਰ ‘ਤੇ ਹਮਲਾ ਹੋਇਆ ਉਹ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦਾ ਠਾਕੁਰਦੁਆਰਾ ਮੰਦਰ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ।

ਜਦੋਂ ਇਹ ਹਮਲਾ ਮੰਦਰ ‘ਤੇ ਹੋਇਆ, ਤਾਂ ਮੰਦਰ ਦੇ ਪੁਜਾਰੀ ਵੀ ਅੰਦਰ ਸੁੱਤੇ ਪਏ ਸਨ ਪਰ ਖੁਸ਼ਕਿਸਮਤੀ ਨਾਲ ਮੰਦਰ ਦੇ ਪੁਜਾਰੀ ਵਾਲ-ਵਾਲ ਬਚ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਇੱਕ ਝੰਡਾ ਵੀ ਹੈ, ਜੋ ਕੁਝ ਸਕਿੰਟਾਂ ਲਈ ਮੰਦਰ ਦੇ ਬਾਹਰ ਖੜ੍ਹੇ ਰਹਿੰਦੇ ਹਨ ਅਤੇ ਮੰਦਰ ਵੱਲ ਬੰਬ ਵਰਗੀ ਕੋਈ ਚੀਜ਼ ਸੁੱਟਦੇ ਹਨ। ਜਿਵੇਂ ਹੀ ਉਹ ਉੱਥੋਂ ਭੱਜਦੇ ਹਨ, ਮੰਦਰ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਹੈ।

error: Content is protected !!