Skip to content
Monday, March 17, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
March
16
ਨਵੇਂ ਬਣੇ ਜਥੇਦਾਰਾਂ ਨੂੰ ਨਿਹੰਗ ਸਿੰਘਾਂ ਨੇ ਨਹੀਂ ਦਿੱਤੀ ਮਾਨਤਾ, ਕਿਹਾ- ਸਾਡੇ ਲਈ ਨਹੀਂ ਜਥੇਦਾਰ
Latest News
National
Politics
Punjab
ਨਵੇਂ ਬਣੇ ਜਥੇਦਾਰਾਂ ਨੂੰ ਨਿਹੰਗ ਸਿੰਘਾਂ ਨੇ ਨਹੀਂ ਦਿੱਤੀ ਮਾਨਤਾ, ਕਿਹਾ- ਸਾਡੇ ਲਈ ਨਹੀਂ ਜਥੇਦਾਰ
March 16, 2025
VOP TV
ਨਵੇਂ ਬਣੇ ਜਥੇਦਾਰਾਂ ਨੂੰ ਨਿਹੰਗ ਸਿੰਘਾਂ ਨੇ ਨਹੀਂ ਦਿੱਤੀ ਮਾਨਤਾ, ਕਿਹਾ- ਸਾਡੇ ਲਈ ਨਹੀਂ ਜਥੇਦਾਰ
ਸ੍ਰੀ ਅਨੰਦਪੁਰ ਸਾਹਿਬ (ਵੀਓਪੀ ਬਿਊਰੋ) Punjab, news, sikh ਨਿਹੰਗ ਸਿੰਘ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰਸਿੰਘ, ਜਥੇ: ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੀ ਸਰਪ੍ਰਸਤੀ ਹੇਠ ਸਮੂਹ ਤਰਨਾ ਦਲਾਂ ਦੇ ਮੁਖੀ ਸਾਹਿਬਾਨਾਂ ਦੀ ਗੁਰਦੁਆਰਾ ਸ਼ਹੀਦੀ ਬਾਗ਼ ਛਾਉਣੀ ਤਰਨਾ ਦਲ ਵਿਖੇ ਇੱਕਤਰਤਾ ਹੋਈ।
ਇਸ ਦੌਰਾਨ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਤੇ ਬਾਬਾ ਜੋਗਾ ਸਿੰਘ ਨੇ ਆਪਣੀ ਵਿਚਾਰ ਚਰਚਾ ਉਪਰੰਤ ਸਮੂਹ ਤਰਨਾ ਦਲ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਪੁਰਾਤਨ ਰਵਾਇਤ ਮੁਤਾਬਕ ਗੁਰਮਤੇ ਕੀਤੇ। ਉਪਰੰਤ ਬਾਬਾ ਬਲਬੀਰ ਸਿੰਘ ਮੁਖੀ ਦੀ ਅਗਵਾਈ ਵਿੱਚ ਸਾਰੇ ਤਰਨਾ ਦਲਾਂ ਦੇ ਮੁਖੀਆਂ ਨੇ ਪ੍ਰੈਸ ਮੂਹਰੇ ਇੱਕਤਰ ਹੋ ਕੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਜਨਤਕ ਕੀਤੀ ਬਾਬਾ ਬਲਬੀਰ ਸਿੰਘ ਨੇ ਕਿਹਾ ਨਿਹੰਗ ਸਿੰਘ ਦਲ ਸਮੁੱਚੇ ਰੂਪ ਵਿੱਚ ਧਾਰਮਿਕ ਦਲ ਹਨ ਇਨ੍ਹਾਂ ਦੀ ਕਿਸੇ ਰਾਜਸੀ ਪਾਰਟੀ ਧੜੇ ਨਾਲ ਕੋਈ ਸਾਂਝ ਨਹੀਂ ਹੈ ਇਹ ਪੁਰਾਤਨ ਸਮੇਂ ਤੋਂ ਮਰਿਆਦਾ ਦੀ ਰਾਖੀ ਕਰਦੇ ਆਏ ਹਨ ਤੇ ਅੱਗੇ ਵੀ ਕਰਨਗੇ।
ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਮਰਯਾਦਾ ਦੇ ਮਾਮਲੇ ‘ਚ ਕਿਸੇ ਨਾਲ ਵੀ ਨਿਹੰਗ ਸਿੰਘ ਦਲਾਂ ਦਾ ਕੋਈ ਸਮਝੌਤਾ ਨਹੀਂ। ਮਰਯਾਦਾ ਦੀ ਉਲੰਘਣਾ ਕਰਕੇ ਬਣਾਏ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਦਲ ਮਾਨਤਾ ਨਹੀਂ ਦਿੰਦੇ ਉਹਨਾਂ ਕਿਹਾ ਇਹ ਮੁਖੀਆਂ ਦਾ ਸਭ ਤੋਂ ਪਹਿਲਾਂ ਵਿਰੋਧ ਨਿਹੰਗ ਸਿੰਘ ਦਲਾਂ ਨੇ ਕੀਤਾ ਸੀ ਜਿਸ ਤੇ ਇਨ ਬਿਨ ਅੱਜ ਵੀ ਡਟੇ ਹਾਂ। ਉਹਨਾਂ ਕਿਹਾ ਅੰਤ੍ਰਿੰਗ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਕੀਤੇ ਮਤਿਆਂ ਨੂੰ ਰੱਦ ਕਰੇ ਅਤੇ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਬਹਾਲ ਕਰੇ।
ਇਸ ਤੋਂ ਪਹਿਲਾਂ ਉਹਨਾਂ ਸਮੁੱਚੇ ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਸ਼ਾਂਤੀ ਪੂਰਨ ਮੁਕੰਮਲ ਹੋ ਜਾਣ ਤੇ ਸਭ ਜਥੇਬੰਦੀਆਂ ਤੇ ਪ੍ਰਸ਼ਾਸਨ ਆਦਿ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਆਪ ਹੁਦਰੇ ਤਰੀਕੇ ਨਾਲ ਲਾਏ ਗਏ ਜਥੇਦਾਰਾਂ ਨੂੰ ਨਿਹੰਗ ਸਿੰਘ ਦਲ ਆਪਣੇ ਕਿਸੇ ਸਮਾਗਮ ਵਿੱਚ ਨਹੀਂ ਸੱਦਣਗੇ ਅਤੇ ਨਾ ਹੀ ਸਿਰਪਾਓ ਦਿੱਤਾ ਲਿਆ ਜਾਵੇਗਾ।
ਇਸ ਮੌਕੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਕੁਲਦੀਪ ਸਿੰਘ ਮਾਣਕ ਝਾੜ ਸਾਹਿਬ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਨੰਦ ਸਿੰਘ, ਬਾਬਾ ਚੜਤ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਂਤਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਖੜਕ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਅਤੇ ਬੇਅੰਤ ਹੀ ਮੁਖੀ ਸ਼ਾਮਿਲ ਸਨ।
Post navigation
ਜਲੰਧਰ ਦੇ ਯੂ-ਟਿਊਬਰ ਘਰ ਪਾਕਿਸਤਾਨੀ ਡੌਨ ਨੇ ਸੁੱਟਵਾਇਆ ਬੰ+ਬ, ਪੜ੍ਹੋ ਕੀ ਹੈ ਮਾਮਲਾ
ਬਿਆਸ ਨੇੜੇ ਪੁਲਿਸ ਨੇ ਕੀਤਾ ਇੱਕ ਹੋਰ ਐਨਕਾਊਂਟਰ!
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us