ਛੋਟੇ ਸਿੱਧੂ ਦਾ ਪਹਿਲਾਂ ਜਨਮ ਦਿਨ, ਮਾਂ-ਪਿਓ ਦੇ ਨਾਲ MP ਚੰਨੀ ਨੇ ਕੱਟਿਆ Cake 

ਛੋਟੇ ਸਿੱਧੂ ਦਾ ਪਹਿਲਾਂ ਜਨਮ ਦਿਨ, ਮਾਂ-ਪਿਓ ਦੇ ਨਾਲ MP ਚੰਨੀ ਨੇ ਕੱਟਿਆ Cake

ਮਾਨਸਾ (ਵੀਓਪੀ ਬਿਊਰੋ) Sidhu, birthday, mansa, Punjab cake ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਨ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੇ ਦੁਨੀਆ ਤੋਂ ਰੁਸਤਕ ਹੋਣ ਤੋਂ ਬਾਅਦ ਵੀ ਉਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਬੇਹਦ ਪਿਆਰ ਕਰ ਰਹੇ ਹਨ। ਉਹਨਾਂ ਦੇ ਮਾਤਾ ਪਿਤਾ ਦਾ ਸਹਾਰਾ ਉੱਠਿਆ ਤਾਂ ਹਰ ਪਾਸੇ ਅੱਖ ਨਾਮ ਸੀ ਉਸ ਮੰਦਭਾਗੀ ਘਟਨਾ ਨੂੰ, ਉਸ ਮੰਦਭਾਗੇ ਦਿਨ ਨੂੰ ਕੋਈ ਵੀ ਭੁੱਲ ਨਹੀਂ ਸਕਦਾ।

ਉਸ ਵਾਹਿਗੁਰੂ ਨੇ ਕਿਰਪਾ ਬਖਸ਼ੀ ਅਤੇ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ, ਜਿਸ ਦਾ ਅੱਜ ਪਹਿਲਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਵਿੱਚ ਜਲੰਧਰ ਤੋਂ ਸੰਸਦ ਮੈਂਬਰ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ ਵੀ ਕੇਕ ਕੱਟਣ ਦੇ ਲਈ ਮੁੱਖ ਤੌਰ ‘ਤੇ ਪਹੁੰਚੇ।

ਹਰ ਕੋਈ ਦੁਆ ਕਰ ਰਿਹਾ ਸੀ ਕਿ ਛੋਟੇ ਸਿੱਧੂ ਦੀ ਉਮਰ ਲੰਬੀ ਹੋਵੇ ਅਤੇ ਪਰਮਾਤਮਾ ਇਸ ਨੂੰ ਖੁਸ਼ੀਆਂ ਅਤੇ ਤਰੱਕੀ ਬਖਸ਼ੇ।

ਤੁਹਾਨੂੰ ਦੱਸ ਦਈਏ ਕਿ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਅੱਗੇ ਹਨੇਰਾ ਛਾ ਗਿਆ ਸੀ ਪਰ ਫਿਰ ਆਈਵੀਐੱਫ ਤਕਨੀਕ ਦੇ ਰਾਹੀ ਉਹਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸਦਾ ਨਾਂ ਵੀ ਸ਼ੁਭਦੀਪ ਹੀ ਰੱਖਿਆ ਗਿਆ ਹੈ। ਇਹ ਛੋਟਾ ਸ਼ੁਭਦੀਪ ਹੁਣ ਇੱਕ ਸਾਲ ਦਾ ਹੋ ਗਿਆ ਹੈ ਅਤੇ ਇਸ ਦੌਰਾਨ ਉਹਨਾਂ ਦਾ ਪਹਿਲਾ ਜਨਮਦਿਨ ਮਨਾਇਆ ਗਿਆ।

error: Content is protected !!