ਐਡਵੋਕੇਟ ਧਾਮੀ ਨੂੰ ਮਨਾਉਣ ਲਈ ਘਰ ਪਹੁੰਚੀ ਅੰਤ੍ਰਿੰਗ ਕਮੇਟੀ, ਜਵਾਬ ਮਿਲਿਆ-ਦੱਸਦਾ ਕੀ ਕਰਨਾ

ਐਡਵੋਕੇਟ ਧਾਮੀ ਨੂੰ ਮਨਾਉਣ ਲਈ ਘਰ ਪਹੁੰਚੀ ਅੰਤ੍ਰਿੰਗ ਕਮੇਟੀ, ਜਵਾਬ ਮਿਲਿਆ-ਦੱਸਦਾ ਕੀ ਕਰਨਾ

ਹੁਸ਼ਿਆਰਪੁਰ (ਵੀਓਪੀ ਬਿਊਰੋ) SGPC ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਅੰਤਰਿਮ ਕਮੇਟੀ ਦੀ ਲੰਬੀ ਮੀਟਿੰਗ ਚੱਲੀ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਲਈ ਜ਼ੋਰ ਪਾਇਆ ਗਿਆ।

ਮੀਟਿੰਗ ਤੋਂ ਬਾਅਦ ਸੁਰਜੀਤ ਸਿੰਘ ਤੁਗਲਵਾਦ ਨੇ ਬਾਹਰ ਆ ਕੇ ਬਿਆਨ ਦਿੱਤਾ ਕਿ ਰਜਿੰਦਰ ਸਿੰਘ ਧਾਮੀ ਨਾਲ ਵਿਚਾਰ ਚਰਚਾ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਨੇ ਇੱਕ ਦਿਨ ਦਾ ਸਮਾਂ ਮੰਗਿਆ ਹੈ ਕਿ ਇਸ ਤੋਂ ਬਾਅਦ ਉਹ ਆਪਣਾ ਫੈਸਲਾ ਸੁਣਾਣਗੇ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦੇ ਹਾਂ ਵਾਲੇ ਫੈਸਲੇ ‘ਤੇ ਬਹੁਤ ਵਿਚਾਰਾਂ ਹੋਈਆਂ ਹਨ ਅਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਕੱਲ ਨੂੰ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਸੰਭਾਲ ਲੈਣਗੇ।

ਜ਼ਿਕਰਯੋਗ ਹੈ ਜਿਸ ਦਿਨ ਤੋਂ ਹਰਜਿੰਦਰ ਸਿੰਘ ਧਾਮੀ ਨੇ ਐੱਸਜੀਪੀਸੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਲਗਾਤਾਰ ਇਹ ਪੰਜਵੀਂ ਮੀਟਿੰਗ ਸੀ ਮੀਟਿੰਗਾਂ ਦਾ ਦੌਰ ਉਸ ਦਿਨ ਤੋਂ ਹੀ ਜਾਰੀ ਹੈ ਤੇ ਧਾਮੀ ਨੂੰ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਅੰਤ੍ਰਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ।

error: Content is protected !!