ਅਰਾਮ ਨਾਲ ਦੁਕਾਨ ‘ਤੇ ਬੈਠੇ ਸੇਵਾ-ਮੁਕਤ ਅਧਿਆਪਕ ਨੂੰ ਗੋ+ਲੀ ਮਾਰ ਗਏ ਲੁ+ਟੇਰੇ

ਅਰਾਮ ਨਾਲ ਦੁਕਾਨ ‘ਤੇ ਬੈਠੇ ਸੇਵਾ-ਮੁਕਤ ਅਧਿਆਪਕ ਨੂੰ ਗੋ+ਲੀ ਮਾਰ ਗਏ ਲੁ+ਟੇਰੇ

ਗੁਰਦਾਸਪੁਰ (ਵੀਓਪੀ ਬਿਊਰੋ) Punjab, gurdaspur, news

ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਅਧੀਨ ਪੈਂਦੇ ਪੁਲ ਸਠਿਆਲੀ ਤੋਂ ਸਾਹਮਣੇ ਆਇਆ, ਜਿੱਥੇ ਸ਼ਾਮ ਨੂੰ ਆਪਣੀ ਇਲੈਕਟਰੋਨੀਕ ਦੀ ਦੁਕਾਨ ‘ਤੇ ਬੈਠੇ ਸਾਬਕਾ ਅਧਿਆਪਕ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨੈਣੋਂਕੋਟ ਉੱਪਰ ਫਾਇਰਿੰਗ ਕਰ ਦਿੱਤੀ। ਇਸ ਨਾਲ ਸਾਬਕਾ ਅਧਿਆਪਕ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਮੌਕੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਮਾਨ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਆਪਣੀ ਦੁਕਾਨ ‘ਤੇ ਬੈਠੇ ਹੋਏ ਸਨ ਤਾਂ ਦੋ ਮੋਨੇ ਨੌਜਵਾਨ ਜਿਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਦੁਕਾਨ ਅੰਦਰ ਵੜਦੇ ਹਨ ਅਤੇ ਦੁਕਾਨ ਵਿੱਚ ਕੰਮ ਕਰਦੇ ਨੌਜਵਾਨ ਨੂੰ ਇੱਕ ਪਾਸੇ ਹੋਣ ਨੂੰ ਕਹਿੰਦੇ ਹਨ ਜਦੋਂ ਮਾਲਕ ਨੂੰ ਉਹਨਾਂ ਤੇ ਸ਼ੱਕ ਹੋਇਆ ਤਾਂ ਉਸਨੇ ਦੁਕਾਨ ਦੇ ਕਾਊਂਟਰ ਵਿੱਚੋਂ ਦਾਤਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਾਰਾਂ ਨੇ ਪਿਸਤੋਲ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸਾਬਕਾ ਅਧਿਆਪਕ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਣ ਸਾਰ ਹੀ ਲੁਟੇਰਿਆਂ ਨੇ ਆਪਣੇ ਨਜਾਇਜ਼ ਅਸਲੇ ਨਾਲ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

ਗੋਲੀ ਇਕਬਾਲ ਸਿੰਘ ਦੇ ਢਿੱਡ ਵਿੱਚ ਲੱਗੀ ਹੈ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਨਹੀਂ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਦੀ ਹਾਲਤ ਨੂੰ ਗੰਭੀਰ ਲਿਖਦੇ ਹੋਏ ਡਾਕਟਰਾਂ ਨੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।

ਇਸ ਮੌਕੇ ਡੀਐੱਸਪੀ ਕੁਲਵੰਤ ਸਿੰਘ ਮਾਨ ਵੀ ਮੌਕੇ ‘ਤੇ ਪਹੁੰਚੇ ਉਹਨਾਂ ਨੇ ਜ਼ਖਮੀ ਇਕਬਾਲ ਸਿੰਘ ਤੋਂ ਵਿਸਥਾਰ ਵਿੱਚ ਘਟਨਾ ਦੀ ਜਾਣਕਾਰੀ ਲਈ ਅਤੇ ਉਹਨਾਂ ਨੇ ਲੁਟੇਰਿਆਂ ਦੇ ਹੁਲੀਏ ਅਤੇ ਦੁਕਾਨ ਵਿੱਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ। ਇਸ ਸਬੰਧੀ ਜਦੋਂ ਡੀਐੱਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਇਹ ਖਬਰ ਮਿਲੀ ਸੀ ਕਿ ਸਠਿਆਲੀ ਪੁਲ ਉੱਪਰ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ। ਇਸ ਮੌਕੇ ਘਟਨਾ ਸਥਾਨ ਅਤੇ ਹਸਪਤਾਲ ਵਿੱਚ ਇਲਾਕੇ ਦੇ ਲੋਕਾਂ ਦਾ ਤਾਤਾ ਲੱਗ ਗਿਆ ਅਤੇ ਇਸ ਘਟਨਾ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਸਹਿਮ ਹੈ ਉਥੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਾਲਾਤਾਂ ਪ੍ਰਤੀ ਰੋਸ ਵੀ ਦੇਖਣ ਨੂੰ ਮਿਲ ਲਿਆ ਮਿਲ ਰਿਹਾ।

error: Content is protected !!