ਖਰੜ ‘ਚ ਨੌਜਵਾਨਾਂ ਨੇ ਭੰਨ੍ਹੀ ਹਿਮਾਚਲ ਦੀ ਬੱਸ

ਖਰੜ ‘ਚ ਨੌਜਵਾਨਾਂ ਨੇ ਭੰਨ੍ਹੀ ਹਿਮਾਚਲ ਦੀ ਬੱਸ

ਖਰੜ (ਵੀਓਪੀ ਬਿਊਰੋ) Punjab, khrarr, bus ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੌਜਵਾਨਾਂ ਦੇ ਨਾਲ ਹੋਈ ਬਦਸਲੂਕੀ ਅਤੇ ਵਾਹਨਾਂ ਤੋਂ ਝੰਡੇ ਉਤਾਰ ਕੇ ਹੇਠਾਂ ਸੁੱਟਣ ਦਾ ਮਾਮਲਾ ਲਗਾਤਾਰ ਹੀ ਭਖਿਆ ਹੋਇਆ ਹੈ। ਇਸ ਦੌਰਾਨ ਜਿੱਥੇ ਹਿਮਾਚਲ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਅਤੇ ਆਗੂ ਵਿਰੋਧੀ ਧਿਰ ਜੈਰਾਮ ਠਾਕੁਰ ਵੱਲੋਂ ਪੰਜਾਬੀ ਨੌਜਵਾਨਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਵੀ ਮਾਹੌਲ ਖਰਾਬ ਹੋ ਰਿਹਾ ਹੈ।

ਇਸ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਖਰੜ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਦੀ ਭੰਨਤੋੜ ਕਰ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰ ਸਾਹਮਣੇ ਆਈ ਹੈ ਕਿ ਕਾਰ ਵਿੱਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਹਿਮਾਚਲ ਦੀ ਬੱਸ ਨਾਲ ਭੰਨ ਤੋੜ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਭੰਨਤੋੜ ਇਸੇ ਵਿਵਾਦ ਨੂੰ ਲੈ ਕੇ ਕੀਤੀ ਗਈ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ। ਬੱਸ ਡਰਾਈਵਰ ਨੇ ਦੱਸਿਆ ਕਿ ਦੋ ਲੋਕ ਆਲਟੋ ਕਾਰ ਵਿੱਚ ਆਏ, ਉਨ੍ਹਾਂ ਨੇ ਹੱਥ ਹਿਲਾਇਆ ਅਤੇ ਅਸੀਂ ਬੱਸ ਰੋਕ ਲਈ, ਅਸੀਂ ਗੱਡੀ ਰੋਕ ਲਈ, ਜਿਵੇਂ ਹੀ ਉਹ ਹੇਠਾਂ ਉਤਰੇ ਉਨ੍ਹਾਂ ਨੇ ਸਾਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਉਸਨੇ ਮੂਹਰਲਾ ਸ਼ੀਸ਼ਾ ਤੋੜਿਆ ਅਤੇ ਫਿਰ ਪਿਛਲਾ ਸ਼ੀਸ਼ਾ। ਇਸ ਤੋਂ ਬਾਅਦ ਉਹ ਲੋਕ ਉੱਥੋਂ ਭੱਜ ਗਏ।

ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਜਿੱਥੇ ਜਥੇਬੰਦੀਆਂ ਵੱਲੋਂ ਹਿਮਾਚਲ ਦੀਆਂ ਬੱਸਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ, ਉੱਥੇ ਹੀ ਕਿਹਾ ਗਿਆ ਕਿ ਪੰਜਾਬੀ ਹਿਮਾਚਲ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਬਦਤਮੀਜ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸੇ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਬੱਸ ਪੰਜਾਬ ਵਿੱਚ ਆਉਂਦੀ ਹੈ ਤਾਂ ਉਸ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਲੱਗੀ ਹੋਣੀ ਚਾਹੀਦੀ ਹੈ।

error: Content is protected !!