ਸਿੱਧੂ ਮੂਸੇਵਾਲਾ ਦੀਆਂ AI ਨਾਲ ਬਣਾਈਆਂ ਫੇਕ ਫੋਟੋਆਂ, ਬਿਨਾ ਦਸਤਾਰ ਤੇ ਛੋਟੇ ਵਾਲ, ਮਾਪੇ ਹੋਏ ਦੁਖੀ

ਸਿੱਧੂ ਮੂਸੇਵਾਲਾ ਦੀਆਂ AI ਨਾਲ ਬਣਾਈਆਂ ਫੇਕ ਫੋਟੋਆਂ, ਬਿਨਾ ਦਸਤਾਰ ਤੇ ਛੋਟੇ ਵਾਲ, ਮਾਪੇ ਹੋਏ ਦੁਖੀ

ਵੀਓਪੀ ਬਿਊਰੋ -Sidhu Moosewala, AI, news ਕੁਝ ਸ਼ਰਾਰਤੀ ਅਨਸਰ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਤੋਂ ਨਹੀ ਹਟ ਰਹੇ ਹਨ। ਹੁਣ ਸੋਸ਼ਲ ਮੀਡੀਆ ‘ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ ਬਿਨਾ ਦਸਤਾਰ ਤੋਂ ਛੋਟੇ ਵਾਲਾਂ ਵਿੱਚ ਦਿਖਾਇਆ ਗਿਆ ਹੈ।

 

ਹਾਲਾਂਕਿ ਇਹ ਤਸਵੀਰਾਂ AI ਨਾਲ ਬਣਾਈਆਂ ਗਈਆਂ ਹਨ ਅਤੇ ਇਸ ਕਾਰਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ-ਨਾਲ ਪ੍ਰਸੰਸਕਾਂ ਨੂੰ ਵੀ ਕਾਫੀ ਦੁੱਖ ਪਹੁੰਚਿਆ ਹੈ।

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਆਪਣਾ ਦਰਦ ਜ਼ਾਹਿਰ ਕੀਤਾ ਹੈ। ਚਰਨ ਕੌਰ ਨੇ ਲਿਖਿਆ ਹੈ ਕਿ ਜਦੋਂ ਮੇਰੇ ਪੁੱਤਰ ਦੀ ਬਰਾਬਰੀ ਨਹੀਂ ਕੀਤੀ ਜਾ ਰਿਹਾ, ਤਾਂ ਘਿਣਾਉਣੇ ਕੰਮ ਕੀਤੇ ਜਾ ਰਹੇ ਹਨ। ਸ਼ੁਭਦੀਪ ਦੀ ਫੋਟੋ ਤੋਂ ਪੱਗ ਉਤਾਰ ਕੇ ਬਹੁਤ ਹੀ ਘਿਨਾਉਣਾ ਕੰਮ ਕੀਤਾ ਗਿਆ ਹੈ। ਚਰਨ ਕੌਰ ਨੇ ਕਿਹਾ ਕਿ ਕਿਸੇ ਚੰਗੀ ਜਗ੍ਹਾ ‘ਤੇ A.I ਦੀ ਵਰਤੋਂ ਕਰੋ ਅਤੇ ਮੇਰੇ ਪੁੱਤਰ ਦੇ ਕਤਲ ਦਾ ਮਜ਼ਾਕ ਨਾ ਉਡਾਓ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤਾਂ ਉਹ ਬਣਦੀ ਕਾਨੂੰਨੀ ਕਾਰਵਾਈ ਕਰਨਗੇ।

error: Content is protected !!