ਦੇਸੀ ਘਿਓ ਚੋਰੀ ਕਰਕੇ ਭੱਜਿਆ, ਅਗਲਿਆਂ ਨੇ ਫੜ ਕੇ ਕੱਢਿਆ ਤੇਲ

ਦੇਸੀ ਘਿਓ ਚੋਰੀ ਕਰਕੇ ਭੱਜਿਆ, ਅਗਲਿਆਂ ਨੇ ਫੜ ਕੇ ਕੱਢਿਆ ਤੇਲ

ਵੀਓਪੀ ਬਿਊਰੋ – ਅਬੋਹਰ ਰੋਡ ‘ਤੇ ਸਥਿਤ ਨਾਗਪਾਲ ਡੇਅਰੀ ‘ਚੋਂ ਘਿਉ ਚੋਰੀ ਕਰਨ ਆਏ ਇੱਕ ਚੋਰ ਨੂੰ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ। ਡੇਅਰੀ ਮਾਲਕ ਦੇ ਅਨੁਸਾਰ, ਜਿਵੇਂ ਹੀ ਚੋਰ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਨੇ ਹੁਸ਼ਿਆਰੀ ਦਿਖਾਉਂਦਿਆਂ ਉਸ ਨੂੰ ਕਾਬੂ ਕਰ ਲਿਆ।

ਦੁਕਾਨਦਾਰਾਂ ਨੇ ਦੱਸਿਆ ਕਿ ਇਹ ਚੋਰ ਇਸ ਤੋਂ ਪਹਿਲਾਂ ਵੀ ਇਲਾਕੇ ਦੀਆਂ ਕਈ ਦੁਕਾਨਾਂ ‘ਚੋਂ ਚੋਰੀਆਂ ਕਰ ਚੁੱਕਾ ਹੈ। ਉਕਤ ਚੋਰ ਰੇਲਵੇ ਰੋਡ ਸਥਿਤ ਅਜੂਬਾ ਪੂੜੀ ਭੰਡਾਰ ਤੋਂ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਚੁੱਕਾ ਹੈ।

ਚੋਰ ਕੋਲੋਂ ਇੱਕ ਸਕੂਟਰ ਵੀ ਮਿਲੀ ਹੈ, ਜਿਸ ਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਹੈ, ਜਿਸ ਨਾਲ ਸ਼ੱਕ ਹੋ ਰਿਹਾ ਹੈ ਕਿ ਇਹ ਵਾਹਨ ਵੀ ਚੋਰੀ ਦੀ ਹੋ ਸਕਦੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਦੁਕਾਨਦਾਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।

ਫਿਲਹਾਲ ਪੁਲਿਸ ਵਲੋਂ ਚੋਰ ਨਾਲ ਸਬੰਧਤ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਾਂਚ ਜਾਰੀ ਹੈ।

error: Content is protected !!