ਵੱਡਾ ਹਾਦਸਾ… ਕਿਸ਼ਤੀ ਪਲਟਣ ਨਾਲ 150 ਲੋਕਾਂ ਦੀ ਮੌ+ਤ
ਵੀਓਪੀ ਬਿਊਰੋ – ਅਫਰੀਕਨ ਦੇਸ਼ ਕਾਂਗੋ ਗਣਰਾਜ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਕਿਸ਼ਤੀ ਪਲਟਣ ਦੇ ਕਾਰਨ 150 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਲਾਪਤਾ ਹਨ ਅਤੇ ਕਈਆਂ ਨੂੰ ਬਚਾਅ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿੱਚ ਕਾਂਗੋ ਨਦੀ ਵਿੱਚ ਪਲਟਣ ਵੇਲੇ ਔਰਤਾਂ ਅਤੇ ਬੱਚਿਆਂ ਸਮੇਤ 500 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ।
ਕਿਸ਼ਤੀ ਐਚਬੀ ਕੋਂਗੋਲੋ ਨੂੰ ਮਬਾਂਦਾਕਾ ਕਸਬੇ ਦੇ ਨੇੜੇ ਉਸ ਸਮੇਂ ਅੱਗ ਲੱਗ ਗਈ, ਜਦੋਂ ਇਹ ਮਤੰਕੁਮੂ ਬੰਦਰਗਾਹ ਤੋਂ ਬੋਲੋਂਬਾ ਖੇਤਰ ਲਈ ਜਾ ਰਹੀ ਸੀ। ਦੱਸ ਦੇਈਏ ਕਿ ਕਾਂਗੋ ਵਿੱਚ ਕਿਸ਼ਤੀ ਹਾਦਸੇ ਆਮ ਗੱਲ ਹੈ। ਪੁਰਾਣੀਆਂ ਲੱਕੜ ਦੀਆਂ ਕਿਸ਼ਤੀਆਂ ਕਾਂਗੋ ਦੇ ਪਿੰਡਾਂ ਵਿਚਕਾਰ ਆਵਾਜਾਈ ਦਾ ਮੁੱਖ ਸਾਧਨ ਹਨ ਅਤੇ ਅਕਸਰ ਮਾਲ ਨਾਲ ਭਰੀਆਂ ਹੁੰਦੀਆਂ ਹਨ। ਇਸ ਕਾਰਨ ਕਾਂਗੋ ਵਿੱਚ ਕਈ ਕਿਸ਼ਤੀ ਹਾਦਸੇ ਹੁੰਦੇ ਹਨ।