ਪੰਜਾਬ ਪੁਲਿਸ ਦੇ ASI ਨੇ ਚੋਰੀ ਕੀਤੀ ਲਾਹਣ

ਪੰਜਾਬ ਪੁਲਿਸ ਦੇ ASI ਨੇ ਚੋਰੀ ਕੀਤੀ ਲਾਹਣ

ਤਰਨਤਾਰਨ (ਵੀਓਪੀ ਬਿਊਰੋ) ਤਰਨਤਾਰਨ ਪੁਲਿਸ ਦਾ ਇੱਕ ASI ਪੁੱਠਾ ਕਾਰਾ ਫੜਿਆ ਗਿਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਉਸ ਦੀ ਥੂ-ਥੂ ਹੋ ਰਹੀ ਹੈ ਅਤੇ ਇਸ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਰਕਰੀ ਦਾ ਸਾਹਮਣਾ ਕਰਨਾ ਪਿਆ ਹੈ। ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹਿੰਦੀ ਹੈ, ਜਿਸ ਕਰਕੇ ਪੁਲਿਸ ਦੇ ਅਕਸ ਉੱਪਰ ਅਕਸਰ ਸਵਾਲ ਉੱਠਦੇ ਰਹਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਤਰਨਤਾਰਨ ਵਿਚ ਸਾਹਮਣੇ ਆਇਆ ਹੈ। ਜਿੱਥੇ ਥਾਣਾ ਸਦਰ ਵਿਚ ਤਾਇਨਾਤ ਏ.ਐੱਸ.ਆਈ. ਸਮੁੰਦਰ ਸਿੰਘ ਵੱਲੋਂ ਨਾਜਾਇਜ਼ ਲਾਹਣ ਨਾਲ ਫੜੀਆਂ ਗਈਆ ਭੱਠੀਆਂ ਤੇ ਬਾਲਟਾ ਗਾਇਬ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਏ.ਐੱਸ.ਆਈ. ਸਮੁੰਦਰ ਸਿੰਘ ਸਾਫ ਤੌਰ ‘ਤੇ ਭੱਠੀਆਂ ਅਤੇ ਬਾਲਟਾ ਥਾਣੇ ਵਿੱਚੋਂ ਆਪਣੀ ਗੱਡੀ ਵਿੱਚ ਰੱਖਦਾ ਨਜ਼ਰ ਆ ਰਿਹਾ ਹੈ।

ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਅਜੇ ਰਾਜ ਸਿੰਘ ਨੇ ਦੱਸਿਆ ਕਿ ਵਾਇਰਲ ਹੋ ਰਹੀ ਹੀ ਵੀਡੀਓ ਦੇ ਸੰਬੰਧ ਵਿੱਚ ਪ੍ਰੀਕਿਰਿਆ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਐਕਸਾਈਜ਼ ਵਿਭਾਗ ਵੱਲੋਂ ਜਿਨਾਂ ਵੀ ਕੰਡੀਸ਼ਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਵਾਇਆ ਗਿਆ ਸੀ, ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਵਾਇਰਲ ਵੀਡੀਓ ਸਬੰਧੀ ਕਾਰਵਾਈ ਕੀਤੀ ਜਾਵੇਗੀ।

error: Content is protected !!