‘ਨਸ਼ੇੜੀ ਮਾਮੇ ਨੇ 1.50 ਲੱਖ ‘ਚ ਵੇਚ’ਤਾ ਨਵਜੰਮਿਆਂ ਬੱਚਾ, ਨਸ਼ੇ ਲਈ ਨਹੀਂ ਸੀ ਪੈਸੇ’

‘ਨਸ਼ੇੜੀ ਮਾਮੇ ਨੇ 1.50 ਲੱਖ ‘ਚ ਵੇਚ’ਤਾ ਨਵਜੰਮਿਆਂ ਬੱਚਾ, ਨਸ਼ੇ ਲਈ ਨਹੀਂ ਸੀ ਪੈਸੇ’

ਵੀਓਪੀ ਬਿਊਰੋ- Punjab, crime, news ਫਾਜ਼ਿਲਕਾ ਦੇ ਪਿੰਡ ਠੁਗਨੀ ਵਿੱਚ ਇੱਕ ਨਵਜੰਮੇ ਬੱਚੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਮਾਂ ਅਤੇ ਰਿਸ਼ਤੇਦਾਰਾਂ ਨੇ ਬੱਚੇ ਦੇ ਮਾਮੇ ‘ਤੇ ਦੋਸ਼ ਲਗਾਇਆ ਹੈ ਕਿ ਉਸਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇੱਕ ਆਸ਼ਾ ਵਰਕਰ ਨਾਲ ਮਿਲੀਭੁਗਤ ਕਰਕੇ ਬੱਚੇ ਨੂੰ 1.50 ਲੱਖ ਰੁਪਏ ਵਿੱਚ ਵੇਚ ਦਿੱਤਾ। ਹਾਲਾਂਕਿ, ਆਸ਼ਾ ਵਰਕਰ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੱਚੇ ਦੀ ਮਾਂ ਅਮਰਜੀਤ ਕੌਰ ਨੇ ਕਿਹਾ ਕਿ ਉਸਦੇ ਦੋ ਮਹੀਨੇ ਦੇ ਬੱਚੇ ਨੂੰ ਉਸਦੇ ਨਸ਼ੇੜੀ ਮਾਮੇ ਨੇ ਪਿੰਡ ਦੀ ਆਸ਼ਾ ਵਰਕਰ, ਬਿਮਲਾ ਰਾਣੀ ਨਾਲ ਮਿਲ ਕੇ ਵੇਚ ਦਿੱਤਾ ਸੀ। ਜਿਸ ਸਬੰਧੀ ਪਰਿਵਾਰ ਪਿਛਲੇ ਡੇਢ ਤੋਂ ਦੋ ਮਹੀਨਿਆਂ ਤੋਂ ਲਗਾਤਾਰ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕਰਵਾ ਰਿਹਾ ਹੈ। ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ।

ਪੀੜਤ ਦੇ ਰਿਸ਼ਤੇਦਾਰਾਂ ਜਸਵੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਆਸ਼ਾ ਵਰਕਰ ਨੇ ਬੱਚੇ ਦੇ ਮਾਮੇ ਨਾਲ ਮਿਲ ਕੇ ਬੱਚੇ ਨੂੰ ਕਿਤੇ ਹੋਰ ਵੇਚ ਦਿੱਤਾ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸਨੇ ਮੰਗ ਕੀਤੀ ਕਿ ਉਸਦਾ ਬੱਚਾ ਉਸਨੂੰ ਵਾਪਸ ਕੀਤਾ ਜਾਵੇ ਅਤੇ ਦੋਸ਼ੀ ਵਿਅਕਤੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ।

ਆਸ਼ਾ ਵਰਕਰ ਨੇ ਕਿਹਾ ਕਿ ਉਸ ‘ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਪਰਿਵਾਰ ਨੇ ਖੁਦ ਕਿਸੇ ਰਾਹੀਂ ਬੱਚੇ ਨੂੰ ਗੋਦ ਲੈਣ ਲਈ ਦਿੱਤਾ ਸੀ। ਉਸਨੂੰ ਦੁਸ਼ਮਣੀ ਕਾਰਨ ਇਸ ਵਿੱਚ ਫਸਾਇਆ ਜਾ ਰਿਹਾ ਹੈ। ਉਸਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਕ ਪਰਿਵਾਰ ਉਸ ਕੋਲ ਬੱਚੇ ਨੂੰ ਗੋਦ ਲੈਣ ਲਈ ਆਇਆ ਸੀ ਪਰ ਉਸਨੇ ਇਨਕਾਰ ਕਰ ਦਿੱਤਾ ਸੀ।

ਫਾਜ਼ਿਲਕਾ ਦੇ ਡੀਐੱਸਪੀ ਤਰਸੇਮ ਮਸੀਹ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਲ ਭਲਾਈ ਕਮੇਟੀ ਦਾ ਪੱਤਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਦੋਵਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ, ਉਹ ਕੀਤੀ ਜਾਵੇਗੀ।

error: Content is protected !!