ਪਾਕਿਸਤਾਨੀ ਨਾਗਰਿਕਾਂ ਲਈ ਭਾਰਤ ਛੱਡਣ ਦਾ ਅੱਜ ਆਖਰੀ ਦਿਨ, ਕੋਈ ਰਹਿ ਗਿਆ ਤਾਂ ਮਿਲੇਗੀ ਸਖਤ ਸਜ਼ਾ

ਪਾਕਿਸਤਾਨੀ ਨਾਗਰਿਕਾਂ ਲਈ ਭਾਰਤ ਛੱਡਣ ਦਾ ਅੱਜ ਆਖਰੀ ਦਿਨ, ਕੋਈ ਰਹਿ ਗਿਆ ਤਾਂ ਮਿਲੇਗੀ ਸਖਤ ਸਜ਼ਾ

ਵੀਓਪੀ ਬਿਊਰੋ – ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿੱਚਕਾਰ ਤਲਖੀ ਵਧੀ ਹੋਈ ਹੈ। ਇਸੇ ਦੌਰਾਨ ਭਾਰਤ ਨੇ ਆਪਣੇ ਦੇਸ਼ ਵਿੱਚ ਰਹਿ ਰਹੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਜਾਣ ਦੇ ਹੁਕਮ ਦਿੱਤੇ ਹੋਏ ਹਨ, ਇਸ ਦੌਰਾਨ ਪਹਿਲਾ 27 ਤਰੀਕ ਫਾਈਨਲ ਕੀਤੀ ਗਈ ਸੀ ਕੀ ਜੋ ਵੀ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਰਹਿ ਰਹੇ ਨੇ ਉਹ ਦੇਸ਼ ਛੱਡ ਦੇਣ ਪਰ ਹੁਣ ਇਹ ਡੈਡਲਾਈਨ 29 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ।

ਇਸ ਕਾਰਨ ਅੱਜ ਆਖਰੀ ਦਿਨ ਹੈ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਲਈ, ਇਸ ਦੌਰਾਨ ਜੇਕਰ ਪਾਕਿਸਤਾਨੀ ਕੋਈ ਭਾਰਤ ਨਹੀਂ ਛੱਡਦਾ ਅਤੇ ਭਾਰਤ ਵਿੱਚ ਹੀ ਰਿਹਾ ਤਾਂ ਉਸ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇਗੀ ਜਾਂ ਉਸ ਨੂੰ ਕੈਂਪਸ ਵਿੱਚ ਰੱਖਿਆ ਜਾਵੇਗਾ ਤੇ ਅਗਲੀ ਕਾਰਵਾਈ ਤੱਕ ਪਾਕਿਸਤਾਨ ਭੇਜਿਆ ਜਾਵੇਗਾ।

ਇਸੇ ਵਿਚਕਾਰ ਗੁਰਦਾਸਪੁਰ ਦੇ ਕਾਹਨੂੰਵਾਨ ਸ਼ਹਿਰ ਦੇ ਪਿੰਡ ਸਠਿਆਲੀ ਦੇ ਰਹਿਣ ਵਾਲੇ ਸੋਨੂੰ ਮਸੀਹ ਦੀ ਗਰਭਵਤੀ ਪਤਨੀ ਪਾਕਿਸਤਾਨੀ ਔਰਤ ਬੀਬੀ ਮਾਰੀਆ ਦੋ ਦਿਨਾਂ ਤੋਂ ਲਾਪਤਾ ਹੈ। ਉਹ 26 ਅਪ੍ਰੈਲ ਨੂੰ ਸਠਿਆਲੀ ਸਰਕਾਰੀ ਹਸਪਤਾਲ ਚੈੱਕ-ਅੱਪ ਲਈ ਗਈ ਸੀ ਅਤੇ ਉਦੋਂ ਤੋਂ ਕੋਈ ਉਸ ਬਾਰੇ ਨਹੀਂ ਜਾਣਦਾ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ 27 ਅਪ੍ਰੈਲ ਤੱਕ ਅਤੇ ਮੈਡੀਕਲ ਵੀਜ਼ਾ ਰੱਖਣ ਵਾਲਿਆਂ ਨੂੰ 29 ਅਪ੍ਰੈਲ ਤੱਕ ਵਾਪਸ ਆਉਣ ਦਾ ਹੁਕਮ ਦਿੱਤਾ ਸੀ। ਅਜਿਹਾ ਨਾ ਕਰਨ ਵਾਲਿਆਂ ਨੂੰ ਤਿੰਨ ਸਾਲ ਦੀ ਕੈਦ ਜਾਂ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

error: Content is protected !!