ਜਲੰਧਰ ‘ਚ ਧਮਾਕਿਆਂ ਨਾਲ ਦਹਿਲੇ ਲੋਕ, ਕਈ ਘਰਾਂ ਦਾ ਨੁਕਸਾਨ

ਜਲੰਧਰ ‘ਚ ਧਮਾਕਿਆਂ ਨਾਲ ਦਹਿਲੇ ਲੋਕ, ਕਈ ਘਰਾਂ ਦਾ ਨੁਕਸਾਨ

ਜਲੰਧਰ (ਵੀਓਪੀ ਬਿਊਰੋ) ਪਾਕਿਸਤਾਨ ਵੱਲੋਂ ਭਾਰਤ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਰਾਤ ਹੁੰਦਿਆਂ ਹੀ ਪਾਕਿਸਤਾਨ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਜਿਨਾਂ ਨੂੰ ਭਾਰਤੀ ਫੌਜ ਮਜ਼ਬੂਤ ਡਿਫੈਂਸ ਸਿਸਟਮ ਦੇ ਨਾਲ ਨਾਕਾਮ ਕਰ ਰਹੀ ਹੈ। ਬੀਤੀ ਰਾਤ ਵੀ ਦੇਰ ਰਾਤ ਤੱਕ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਗਏ।

ਇਸ ਦੇ ਨਾਲ ਹੀ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਵੀ ਪਾਕਿਸਤਾਨ ਨੇ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਕੁਝ ਸਮੇਂ ਦੀ ਸ਼ਾਂਤੀ ਤੋਂ ਬਾਅਦ ਸਵੇਰੇ ਤਰਕਸਰ ਫੀਰ ਨੇ ਪਾਕਿਸਤਾਨ ਨੇ ਹਮਲੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਇਹ ਖਬਰ ਸਾਹਮਣੇ ਆਈ ਹੈ ਕਿ ਜਲੰਧਰ ਵਿੱਚ ਕਈ ਜਗ੍ਹਾ ਧਮਾਕੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਦਿਹਾਤੀ ਪਿੰਡ ਕੰਗਣੀਵਾਲ ਵਿੱਚ ਇੱਕ ਘਰ ਉੱਤੇ ਡਰੋਨ ਬਲਾਸਟ ਹੋ ਕੇ ਡਿੱਗਿਆ ਹੈ, ਜਿਸ ਨਾਲ ਉਸ ਘਰ ਦਾ ਤਾਂ ਕਾਫੀ ਨੁਕਸਾਨ ਹੋਇਆ ਹੀ ਹੈ ਉੱਥੇ ਹੀ ਆਲੇ ਦੁਆਲੇ ਦੇ ਕਈ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਕਾਰਨ ਇਕ ਲੋਕ ਜੋ ਪ੍ਰਵਾਸੀ ਸਨ ਜਖਮੀ ਵੀ ਹੋ ਗਏ ਹਨ। ਇਸ ਤੋਂ ਬਾਅਦ ਜਿਲਾ ਪ੍ਰਸ਼ਾਸਨ ਨੇ ਸਾਰਿਆ ਵਜਾ ਕੇ ਸਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ ਤੇ ਦੁਕਾਨਾਂ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਨੇ ਫਿਲਹਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰੋ।

error: Content is protected !!