ਸਚਿਨ, ਧੋਨੀ ਤੇ ਕਪਿਲ ਦੇਵ ਪਾਕਿਸਤਾਨ ਦੇ ਖਿਲਾਫ ਜੰਗ ‘ਚ ਲੈਣਗੇ ਹਿੱਸਾ!  

ਸਚਿਨ, ਧੋਨੀ ਤੇ ਕਪਿਲ ਦੇਵ ਪਾਕਿਸਤਾਨ ਦੇ ਖਿਲਾਫ ਜੰਗ ‘ਚ ਲੈਣਗੇ ਹਿੱਸਾ!

ਵੀਓਪੀ ਬਿਊਰੋ- ਭਾਰਤ-ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਅਤੇ ਇਸੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧੁਰੰਦਰ ਖਿਡਾਰੀ ਸਚਿਨ ਤੇਂਦੂਲਕਰ, MS ਧੋਨੀ, ਕਪਿਲ ਦੇਵ ਤੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੀ ਪਾਕਿਸਤਾਨ ਦੇ ਖਿਲਾਫ ਜੰਗ ਲੜ ਸਕਦੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਤਰ੍ਹਾਂ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਜੇਕਰ ਲੋੜ ਪਈ ਤਾਂ ਇਹ ਖਿਡਾਰੀ ਅਤੇ ਹੋਰ ਕਈ ਸੈਲੀਬ੍ਰਿਟੀ ਪਾਕਿਸਤਾਨ ਖਿਲਾਫ ਜੰਗ ਦਾ ਹਿੱਸਾ ਬਣ ਸਕਦੇ ਹਨ ਅਤੇ ਪਾਕਿਸਤਾਨ ਨੂੰ ਸਬਕ ਸਿਖਾ ਸਕਦੇ ਹਨ।

ਇਹ ਸੱਚ ਹੈ ਕਿ ਇਹ ਸੈਲੀਬ੍ਰਿਟੀ ਭਾਰਤੀ ਫੌਜ ਦਾ ਹਿੱਸਾ ਬਣ ਕੇ ਪਾਕਿਸਤਾਨ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਹਿੱਸਾ ਬਣ ਸਕਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਫੌਜ ਮੁਖੀ ਨੂੰ ‘ਟੇਰੀਟੋਰੀਅਲ ਆਰਮੀ’ ਤਿਆਰ ਰੱਖਣ ਲਈ ਕਿਹਾ ਹੈ ਅਤੇ ‘ਟੇਰੀਟੋਰੀਅਲ ਆਰਮੀ’ ਦਾ ਹਿੱਸਾ ਕਈ ਸੈਲੀਬ੍ਰਿਟੀ ਹਨ।

ਸਚਿਨ ਤੇਂਦੂਲਕਰ, MS ਧੋਨੀ, ਕਪਿਲ ਦੇਵ ਤੇ ਅਨੁਰਾਗ ਠਾਕੁਰ ਵੀ ‘ਟੇਰੀਟੋਰੀਅਲ ਆਰਮੀ’ ਦਾ ਹਿੱਸਾ ਹਨ। ‘ਟੇਰੀਟੋਰੀਅਲ ਆਰਮੀ’ ਇਕ ਤਰ੍ਹਾ ਦੀ ਪਾਰਟ ਟਾਈਮ ਫੋਰਸ ਹੁੰਦੀ ਹੈ। ‘ਟੇਰੀਟੋਰੀਅਲ ਆਰਮੀ’ ਸਿੱਧਾ ਮੋਰਚੇ ‘ਚ ਹਿੱਸਾ ਨਹੀਂ ਲੈਂਦੀ, ਜਦ ਕਿ ਯੁੱਧ ਦੇ ਸਮੇਂ ਲੋੜ ਪੈਣ ‘ਤੇ ਮੈਦਾਨ ‘ਚ ਆਉਂਦੀ ਹੈ। ਆਮ ਨੌਕਰੀ ਵਾਲੇ ਜਾਂ ਵਪਾਰੀ ਫੌਜ ‘ਚ ਸੇਵਾ ਲਈ ‘ਟੇਰੀਟੋਰੀਅਲ ਆਰਮੀ’ ‘ਚ ਸ਼ਾਮਲ ਹੁੰਦੇ ਹਨ।

ਟੈਰੀਟੋਰੀਅਲ ਆਰਮੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਤੁਹਾਨੂੰ ਥੋੜ੍ਹੇ ਸਮੇਂ ਲਈ ਸਖ਼ਤ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਤੁਸੀਂ ਇੱਕ ਸਮਰੱਥ ਸਿਪਾਹੀ ਬਣ ਸਕੋ। ਇਸ ਵਿੱਚ ਸ਼ਾਮਲ ਹੋਣ ਲਈ ਇੱਕ ਹੋਰ ਸ਼ਰਤ ਇਹ ਹੈ ਕਿ ਤੁਹਾਡੀ ਆਪਣੀ ਆਮਦਨ ਦਾ ਸਰੋਤ ਹੋਣਾ ਚਾਹੀਦਾ ਹੈ।

error: Content is protected !!