ਭਾਰਤ ਦਾ ਅਮਰੀਕਾ ਨੂੰ ਕਰਾਰਾ ਜਵਾਬ, ਕਿਹਾ- ਕੋਈ ਜੰਗਬੰਦੀ ਨਹੀਂ ਕਰਵਾਈ, ਪਾਕਿ ਖੁਦ ਕਰ ਰਿਹਾ ਸੀ ਮਿੰਨਤਾਂ

ਭਾਰਤ ਦਾ ਅਮਰੀਕਾ ਨੂੰ ਕਰਾਰਾ ਜਵਾਬ, ਕਿਹਾ- ਕੋਈ ਜੰਗਬੰਦੀ ਨਹੀਂ ਕਰਵਾਈ, ਪਾਕਿ ਖੁਦ ਕਰ ਰਿਹਾ ਸੀ ਮਿੰਨਤਾਂ

India, pak, USA, Trump, Modi, latest news, international

ਵੀਓਪੀ ਬਿਊਰੋ- ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਨੂੰ ਲੈ ਕੇ ਵਾਈਟ ਹਾਊਸ ਤੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਸੀ, ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਉਣ ਵਿੱਚ ਅਮਰੀਕਾ ਦਾ ਬਹੁਤ ਵੱਡਾ ਹੱਥ ਹੈ।

ਟਰੰਪ ਨੇ ਕਿਹਾ ਕਿ ਇਸਦੇ ਲਈ ਅਮਰੀਕਾ ਦੇ ਵਾਇਸ ਪ੍ਰੈਸੀਡੈਂਟ ਅਤੇ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਜੰਗਬੰਦੀ ਕਰਵਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ, ਇਸ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਪਰਮਾਣੂ ਸ਼ਕਤੀ ਰੱਖਦੇ ਹਨ ਅਤੇ ਇਸ ਤਰਹਾਂ ਅਮਰੀਕਾ ਨੇ ਦੋਵਾਂ ਦੇਸ਼ਾਂ ਵਿਚਕਾਰ ਪਰਮਾਣੂ ਯੁੱਧ ਹੋਣ ਤੋਂ ਰੋਕ ਦਿੱਤਾ ਹੈ ਅਤੇ ਇਹ ਅਮਰੀਕਾ ਦੀ ਸਭ ਤੋਂ ਵੱਡੀ ਕਾਮਯਾਬੀ ਹੈ।


ਇਸੇ ਦੌਰਾਨ ਡੋਨਾਲਡ ਨਾਲ ਟਰੰਪ ਨੇ ਕਿਹਾ ਸੀ ਕਿ ਅਮੇਰੀਕਾ ਨੇ ਦੋਵਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਦੋਵੇਂ ਦੇਸ਼ ਜੰਗਬੰਦੀ ਨਹੀਂ ਕਰ ਦਿੱਤਾ ਉਹ ਦੋਵਾਂ ਦੇਸ਼ਾਂ ਦੇ ਨਾਲ ਵਪਾਰ ਬੰਦ ਕਰ ਦੇਵੇਗਾ ਹੁਣ ਇਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਕਈ ਸਵਾਲ ਖੜੇ ਹੋ ਰਹੇ ਸਨ ਕਿ ਨਾਲ ਟਰੰਪ ਦੀ ਦਖਲਅੰਦਾਜੀ ਦੇ ਨਾਲ ਭਾਰਤ ਨੇ ਪੈਰ ਪਿੱਛੇ ਖਿੱਚਿਆ।


ਇਸ ਤੋਂ ਇਲਾਵਾ ਹੁਣ ਭਾਰਤ ਨੇ ਵੀ ਦੇਰ ਸ਼ਾਮ ਤੱਕ ਕਰਾਰਾ ਜਵਾਬ ਅਮਰੀਕਾ ਨੂੰ ਦਿੱਤਾ ਹੈ। ਸੂਤਰਾਂ ਮੁਤਾਬਕ ਭਾਰਤ ਨੇ ਕਿਹਾ ਹੈ ਕਿ ਅਮਰੀਕਾ ਨੇ ਜੰਗਬੰਦੀ ਕਰਵਾਉਣ ਵਿੱਚ ਕੋਈ ਵੱਡੀ ਭੂਮਿਕਾ ਅਦਾ ਨਹੀਂ ਕੀਤੀ ਹੈ ਜਦਕਿ ਪਾਕਿਸਤਾਨ ਦੇ ਡੀਯੂਐਮਓ ਨੇ ਹੀ ਜੰਗ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੂੰ ਫੋਨ ਕਰਕੇ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ। ਇਸੇ ਦੌਰਾਨ ਭਾਰਤ ਨੇ ਇਹ ਗੱਲ ਵੀ ਕਹੀ ਹੈ ਕਿ ਅਮਰੀਕਾ ਨੇ ਜੰਗਬੰਦੀ ਕਰਵਾਉਣ ਦੌਰਾਨ ਜੋ ਗੱਲਬਾਤ ਹੋਈ ਹੈ ਉਸ ਵਿਚਾਲੇ ਵਪਾਰ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਹੈ ਅਤੇ ਡੋਨਾਲਡ ਟਰੰਪ ਦਾ ਇਹ ਦਾਅਵਾ ਬਿਲਕੁਲ ਝੂਠ ਹੈ।

error: Content is protected !!