ਭਾਜਪਾ ਆਗੂ ਦਾ ਕਰਨਲ ਕੁਰੈਸ਼ੀ ‘ਤੇ ਬੇਸ਼ਰਮੀ ਵਾਲਾ ਬਿਆਨ; ਕਿਹਾ-ਮੋਦੀ ਨੇ ਉਨ੍ਹਾਂ ਦੀ ਭੈਣ ਭੇਜ ਕੇ ਐਸੀ-ਤੈਸੀ ਕਰ’ਤੀ

ਭਾਜਪਾ ਆਗੂ ਦਾ ਕਰਨਲ ਕੁਰੈਸ਼ੀ ‘ਤੇ ਬੇਸ਼ਰਮੀ ਵਾਲਾ ਬਿਆਨ; ਕਿਹਾ-ਮੋਦੀ ਨੇ ਉਨ੍ਹਾਂ ਦੀ ਭੈਣ ਭੇਜ ਕੇ ਐਸੀ-ਤੈਸੀ ਕਰ’ਤੀ

ਦਿੱਲੀ (ਵੀਓਪੀ ਬਿਊਰੋ) ਇੱਕ ਪਾਸੇ ਭਾਰਜ-ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਪੂਰਾ ਦੇਸ਼ ਭਾਰਤੀ ਫੌਜ ਦੇ ਗੁਣਗਾਨ ਗਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਵਿਧਾਇਕ ਨੇ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਡੀਆਂ ਧੀਆਂ ਦੇ ਸਿੰਦੂਰ ਮਿਟਾ ਦਿੱਤੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਦੇਸ਼ ਵਿੱਚ ਉਨ੍ਹਾਂ ਦੀ ਹੀ ਭੈਣ ਨੂੰ ਭੇਜ ਕੇ ਬਦਲਾ ਲਿਆ ਹੈ। ਇਹ ਬਿਆਨ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।

ਭਾਜਪਾ ਵਿਧਾਇਕ ਨੇ ਇਹ ਬਿਆਨ ਇਸ ਲਈ ਦਿੱਤਾ ਹੈ ਕਿਉਂਕਿ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਇੱਕ ਵਿਸ਼ੇਸ਼ ਭਾਈਚਾਰੇ ਦੇ ਨਾਲ ਸਬੰਧ ਰੱਖਦੀ ਹੈ। ਭਾਜਪਾ ਆਗੂ ਨੇ ਸੋਮਵਾਰ ਨੂੰ ਇੰਦੌਰ ਦੇ ਮਹੂ ਦੇ ਰਾਏਕੁੰਡਾ ਪਿੰਡ ਵਿੱਚ ਆਯੋਜਿਤ ਇੱਕ ਹਲਮਾ ਪ੍ਰੋਗਰਾਮ ਵਿੱਚ ਇਹ ਬਿਆਨ ਦਿੱਤਾ ਸੀ। ਇਸਦੀ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਈ।

ਸ਼ਾਹ ਨੇ ਇਹ ਵੀ ਕਿਹਾ ਕਿ ਉਹ ਸਾਡੇ ਹਿੰਦੂਆਂ ਨੂੰ ਉਨ੍ਹਾਂ ਦੇ ਕੱਪੜੇ ਉਤਾਰ ਕੇ ਕੁੱਟਦੇ ਹਨ ਅਤੇ ਮੋਦੀ ਜੀ ਨੇ ਉਨ੍ਹਾਂ ਦੀ ਭੈਣ ਨੂੰ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਦੁੱਖ ਦੇਣ ਲਈ ਭੇਜਿਆ। ਹੁਣ ਮੋਦੀ ਜੀ ਉਨ੍ਹਾਂ ਦੇ ਕੱਪੜੇ ਨਹੀਂ ਉਤਾਰ ਸਕਦੇ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਭਾਈਚਾਰੇ ਦੀ ਭੈਣ ਨੂੰ ਇਹ ਕਹਿ ਕੇ ਭੇਜਿਆ ਕਿ ਜੇਕਰ ਤੁਸੀਂ ਸਾਡੀਆਂ ਭੈਣਾਂ ਨੂੰ ਵਿਧਵਾ ਬਣਾਇਆ ਹੈ, ਤਾਂ ਤੁਹਾਡੇ ਭਾਈਚਾਰੇ ਦੀ ਭੈਣ ਆ ਕੇ ਤੁਹਾਨੂੰ ਨੰਗਾ ਛੱਡ ਦੇਵੇਗੀ। ਦੇਸ਼ ਦੀ ਇੱਜ਼ਤ, ਸਤਿਕਾਰ ਅਤੇ ਸਾਡੀਆਂ ਭੈਣਾਂ ਦੇ ਵਿਆਹੁਤਾ ਅਨੰਦ ਦਾ ਬਦਲਾ ਤੁਹਾਡੀ ਜਾਤੀ ਅਤੇ ਭਾਈਚਾਰੇ ਦੀਆਂ ਭੈਣਾਂ ਨੂੰ ਪਾਕਿਸਤਾਨ ਭੇਜ ਕੇ ਲਿਆ ਜਾ ਸਕਦਾ ਹੈ।

error: Content is protected !!