ਹਵਾ ‘ਚ ਟਕਰਾਏ 2 ਹੈਲੀਕਾਪਟਰ, 5 ਲੋਕਾਂ ਦੀ ਮੌਤ
ਵੀਓਪੀ ਬਿਊਰੋ – ਫਿਨਲੈਂਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਦੋ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ। ਟੱਕਰ ਤੋਂ ਬਾਅਦ ਦੋਵੇਂ ਹੈਲੀਕਾਪਟਰ ਜ਼ਮੀਨ ‘ਤੇ ਡਿੱਗ ਪਏ ਅਤੇ ਕਰੈਸ਼ ਹੋ ਗਏ। ਫਿਨਲੈਂਡ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਦੋਵਾਂ ਹੈਲੀਕਾਪਟਰਾਂ ਵਿੱਚ ਸਿਰਫ਼ ਪੰਜ ਲੋਕ ਸਵਾਰ ਸਨ।