UP ‘ਚ ਨੇਪਾਲੀ ਪਾਸਟਰ ਨੇ ਧੱਕੇ ਨਾਲ 3000 ਸਿੱਖਾਂ ਨੂੰ ਬਣਾਇਆ ਈਸਾਈ

UP ‘ਚ ਨੇਪਾਲੀ ਪਾਸਟਰ ਨੇ ਧੱਕੇ ਨਾਲ 3000 ਸਿੱਖਾਂ ਨੂੰ ਬਣਾਇਆ ਈਸਾਈ


ਪੀਲੀਭੀਤ (ਵੀਓਪੀ ਬਿਊਰੋ) : ਧਰਮ ਪਰਿਵਰਤਨ ਦਾ ਮਾਇਆ ਜਾਲ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਜਿੱਥੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਯੂਪੀ ਦੇ ਪੀਲੀਭੀਤ ਤੋਂ ਵੀ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ-ਦੋ ਜਾਂ 300-400 ਨਹੀਂ ਕਰੀਬ ਕਰੀਬ 3000 ਸਿੱਖਾਂ ਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ ਹੈ। ਇਹ ਧਰਮ ਪਰਿਵਰਤਨ ਨੇਪਾਲ ਦੇ ਰਹਿਣ ਵਾਲੇ ਪਾਸਟਰ ਨੇ ਕੀਤਾ ਹੈ ਅਤੇ ਉਸਤੇ ਦੋਸ਼ ਲੱਗੇ ਹਨ ਕਿ ਉਸਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਬਰੀ 3000 ਸਿੱਖਾਂ ਦਾ ਧਰਮ ਪਰਿਵਰਤਨ ਕੀਤਾ।

ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੀਆਂ ਅਥਾਰਟੀਆਂ ਨੇ ਸਿੱਖਾਂ ਨੂੰ ਵੱਡੇ ਪੱਧਰ ’ਤੇ ਇਸਾਈ ਧਰਮ ’ਚ ਤਬਦੀਲ ਕਰਨ ਦੇ ਦੋਸ਼ਾਂ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਉਦੋਂ ਸ਼ੁਰੂ ਕੀਤੀ ਗਈ ਜਦੋਂ ਇਕ ਸਥਾਨਕ ਸਿੱਖਾਂ ਸੰਸਥਾ ਦੇ ਵਫ਼ਦ ਨੇ ਇਹ ਮਾਮਲਾ ਅਥਾਰਟੀਆਂ ਸਾਹਮਣੇ ਚੁਕਿਆ।


ਜ਼ਿਲ੍ਹਾ ਮੈਜਿਸਟਰੇਟ ਸੰਜੇ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਸਿੱਖਾਂ ਦਾ ਇਕ ਵਫ਼ਦ ਉਨ੍ਹਾਂ ਨੂੰ ਸ਼ੁਕਰਵਾਰ ਨੂੰ ਮਿਲਿਆ ਸੀ ਅਤੇ ਸਿੱਖਾਂ ਦੇ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਧਰਮ ਪਰਿਵਰਤਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ, ‘‘ਮੈਂ ਪੂਰਨਪੁਰ ਦੇ ਸਬ-ਡਿਵੀਜ਼ਨਲ ਮੈਜਿਸਟਰੇਟ ਨੂੰ ਜ਼ਿਲ੍ਹਾ ਪੁਲਿਸ ਨਾਲ ਲੈ ਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।’’


ਸ਼ੁਕਰਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਨਾਲ ਮੁਲਾਕਾਤ ਦੌਰਾਨ ਕੁੱਲ ਭਾਰਤੀ ਸਿੱਖ ਪੰਜਾਬੀ ਭਲਾਈ ਕੌਂਸਲ ਨੇ ਦਾਅਵਾ ਕੀਤਾ ਸੀ ਕਿ 3000 ਸਿੱਖਾਂ ਨੂੰ ਪਿੱਛੇ ਜਿਹੇ ਇਸਾਈ ਧਰਮ ਅਪਣਾਇਆ ਗਿਆ। ਉਨ੍ਹਾਂ ਨੇ 160 ਪਰਿਵਾਰਾਂ ਦੀ ਸੂਚੀ ਵੀ ਅਥਾਰਟੀਆਂ ਨੂੰ ਸੌਂਪੀ ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਕਰ ਦਿਤਾ ਗਿਆ।


ਵਫ਼ਦ ਦੇ ਮੈਂਬਰ ਹਰਪਾਲ ਸਿੰਘ ਜੱਗੀ ਨੇ ਮੀਡੀਆ ਨੂੰ ਦਸਿਆ ਕਿ ਨੇਪਾਲੀ ਪਾਸਟਰ ਜ਼ਬਰਦਸਤੀ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਉਨ੍ਹਾਂ ਨੇ ਫ਼ਰਵਰੀ ’ਚ ਹੋਏ ਇਕ ਸਮਾਗਮ ਬਾਰੇ ਵੀ ਗੱਲ ਕੀਤੀ ਜਿਸ ’ਚ 180 ਪਰਵਾਰ ਮੁੜ ਸਿੱਖ ਧਰਮ ’ਚ ਸ਼ਾਮਲ ਹੋ ਗਏ ਸਨ।

ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਗ਼ੈਰਕਾਨੂੰਨੀ ਧਰਮ ਪਰਿਵਰਤਨ 2020 ਤੋਂ ਨੇਪਾਲ ਦੀ ਸਰਹੱਦ ਨੇੜਲੇ ਇਲਾਕਿਆਂ ’ਚ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਦਬਾਅ ਪਾ ਕੇ, ਲਾਲਚ ਦੇ ਕੇ ਅਤੇ ਝੂਠੇ ਵਾਅਦੇ ਕਰ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। 13 ਮਈ ਨੂੰ ਹਜ਼ਾਰਾ ਪੁਲਿਸ ਸਟੇਸ਼ਨ ਵਿਖੇ ਅੱਠ ਵਿਅਕਤੀਆਂ ਵਿਰੁਧ ਨਾਮ ’ਤੇ ਅਤੇ ਕਈ ਹੋਰ ਬੇਨਾਮ ਵਿਅਕਤੀਆਂ ਵਿਰੁਧ ਗ਼ੈਰਕਾਨੂੰਨੀ ਧਰਮਪਰਿਵਰਤਨ ਲਈ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।

error: Content is protected !!