ਥਾਈਲੈਂਡ ਗਏ ਅੰਮ੍ਰਿਤਧਾਰੀ ਸਿੱਖ ਨਾਲ ਦੁਰਵਿਵਹਾਰ, ਸ੍ਰੀ ਸਾਹਿਬ ਪਹਿਨਣ ਤੋਂ ਰੋਕਿਆ

ਥਾਈਲੈਂਡ ਗਏ ਅੰਮ੍ਰਿਤਧਾਰੀ ਸਿੱਖ ਨਾਲ ਦੁਰਵਿਵਹਾਰ, ਸ੍ਰੀ ਸਾਹਿਬ ਪਹਿਨਣ ਤੋਂ ਰੋਕਿਆ

ਦਿੱਲੀ (ਵੀਓਪੀ ਬਿਊਰੋ) Punjab, sikh, latest news ਇੱਕ ਅੰਮ੍ਰਿਤਧਾਰੀ ਸਿੱਖ ਦੀ ਪਹਿਚਾਣ ਪੰਜ ਕੰਕਾਰਾਂ ਤੋਂ ਹੁੰਦੀ ਹੈ ਅਤੇ ਹਰ ਸਿੱਖ ਪੰਜ ਕਕਾਰ ਜ਼ਰੂਰ ਪਹਿਣ ਕੇ ਰੱਖਦਾ ਹੈ ਅਤੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਜਦੋਂ ਸਿੱਖ ਵਿਦੇਸ਼ ਜਾਂਦੇ ਹਨ ਤਾਂ ਏਅਰਪੋਰਟਾਂ ਦੇ ਉੱਪਰ ਉਹਨਾਂ ਦੇ ਸ੍ਰੀ ਸਾਹਿਬ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਦਾ ਕਿ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ।

ਉੱਥੇ ਹੀ ਦੂਸਰੇ ਪਾਸੇ ਥਾਈਲੈਂਡ ਦੇ ਬੈਂਕਾਕ ਵਿੱਚ ਇੱਕ ਫਾਈਵ ਸਟਾਰ ਹੋਟਲ ਦੀ ਮੈਨੇਜਮੈਂਟ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਸ੍ਰੀ ਸਾਹਿਬ ਪਹਿਨ ਕੇ ਹੋਟਲ ਦੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਈਐੱਚਏ ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਸਤਨਾਮ ਸਿੰਘ ਆਲੂਵਾਲੀਆ ਨੇ ਦੱਸਿਆ ਕਿ ਉਹ ਜਦੋਂ ਥਾਈਲੈਂਡ ਦੇ ਵਿੱਚ ਕਿਸੇ ਕੰਮ ਇੱਕ ਹੋਟਲ ਦੇ ਵਿੱਚ ਗਏ ਤਾਂ ਫਾਈਵ ਸਟਾਰ ਹੋਟਲ ਵੱਲੋਂ ਉਹਨਾਂ ਨੂੰ ਸ਼੍ਰੀ ਸਾਹਿਬ ਪਹਿਨਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਇਹ ਇੱਕ ਮਾਰੂ ਹਥਿਆਰ ਹੈ ਅਤੇ ਇਸ ਨੂੰ ਪਹਿਨ ਕੇ ਤੁਸੀਂ ਹੋਟਲ ਦੇ ਵਿੱਚ ਨਹੀਂ ਜਾ ਸਕਦੇ।

ਇਸ ਤੋਂ ਬਾਅਦ ਸਤਨਾਮ ਸਿੰਘ ਆਲੂਵਾਲੀਆ ਵੱਲੋਂ ਲਗਾਤਾਰ ਹੀ ਹੋਟਲ ਦੀ ਮੈਨੇਜਮੈਂਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅੰਮ੍ਰਿਤਧਾਰੀ ਸਿੱਖ ਦੇ ਪੰਜ ਕੰਕਾਰ ਹੀ ਪਹਿਚਾਣ ਹੈ ਲੇਕਿਨ ਹੋਟਲ ਮੈਨੇਜਮੈਂਟ ਵੱਲੋਂ ਉਹਨਾਂ ਦੀ ਕੋਈ ਵੀ ਗੱਲਬਾਤ ਨਹੀਂ ਸੁਣੀ, ਜਿਸ ਤੋਂ ਬਾਅਦ ਸਤਨਾਮ ਸਿੰਘ ਆਲੂਵਾਲੀਆ ਵੱਲੋਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਭਾਰਤ ਥਾਈਲੈਂਡ ਦੇ ਰਾਜਦੂਤ ਨੂੰ ਪੱਤਰ ਲਿਖਿਆ ਗਿਆ ਅਤੇ ਹੋਰ ਕਈ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਸ 5 ਸਟਾਰ ਹੋਟਲ ਦੀ ਮੈਨੇਜਮੈਂਟ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਇਆ।

ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ ‘ਚ ਵੀ ਇਹ ਮਾਮਲਾ ਲਿਆ, ਜਿਸ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਪਹੁੰਚੇ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ।

error: Content is protected !!