Skip to content
Saturday, May 24, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
24
ਵਿਦਿਆਰਥੀਆਂ ‘ਚ ਜੋਸ਼ ਭਰਨ ਲਈ ਉਪਰਾਲਾ, ਵੱਖ-ਵੱਖ ਵਿਸ਼ਿਆਂ ‘ਤੇ ਮਾਡਲ ਬਣਾਏ
jalandhar
Latest News
National
Punjab
ਵਿਦਿਆਰਥੀਆਂ ‘ਚ ਜੋਸ਼ ਭਰਨ ਲਈ ਉਪਰਾਲਾ, ਵੱਖ-ਵੱਖ ਵਿਸ਼ਿਆਂ ‘ਤੇ ਮਾਡਲ ਬਣਾਏ
May 24, 2025
VOP TV
ਵਿਦਿਆਰਥੀਆਂ ‘ਚ ਜੋਸ਼ ਭਰਨ ਲਈ ਉਪਰਾਲਾ, ਵੱਖ-ਵੱਖ ਵਿਸ਼ਿਆਂ ‘ਤੇ ਮਾਡਲ ਬਣਾਏ
ਜਲੰਧਰ (ਵੀਓਪੀ ਬਿਊਰੋ) Punjab, jalandhar, school, news ਵਿੱਦਿਆਰਥੀਆਂ ਵਿੱਚ ਨਵੀਨਤਾ, ਵਿਗਿਆਨ ਅਤੇ ਖੋਜੀ ਸੋਚ ਨੂੰ ਉਤਸ਼ਾਹਿਤ ਕਰਨ ਲਈ “ਇੰਸਪਾਇਰ ਅਵਾਰਡ – ਮਾਨਕ” ਯੋਜਨਾ ਅਧੀਨ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਜਿਲ੍ਹੇ ਦੇ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਕੀਤਾ ਗਿਆ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਨਵੀਂ ਦਿੱਲੀ ਅਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੈਸ਼ਨਲ ਅਵਾਰਡੀ ਡਾ.ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੀਵ ਜੋਸ਼ੀ ਦੀ ਅਗਵਾਈ ਹੇਠ ਕਰਵਾਈ ਗਈ, ਇਸ ਪ੍ਰਦਰਸ਼ਨੀ ਵਿੱਚ 4 ਜਿਲ੍ਹਿਆਂ ਦੇ ਵਿੱਦਿਆਰਥੀਆਂ ਵਲੋਂ ਭਾਗ ਲਿਆ ਗਿਆ।
ਪ੍ਰਿੰਸੀਪਲ-ਕਮ-ਕੋਆਰਡੀਨੇਟਰ ਰਾਜੀਵ ਹਾਂਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰ ਪ੍ਰਦਰਸ਼ਨੀ ਵਿੱਚ ਚਾਰ ਜ਼ਿਲ੍ਹਿਆਂ ਜਲੰਧਰ (ਮੇਜ਼ਬਾਨ), ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ – ਦੇ ਚੁਣੇ ਹੋਏ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਆਏ ਹੋਏ ਵਿੱਦਿਆਰਥੀਆਂ ਨੇ ਭਾਗ ਲਿਆ।
ਸਹਾਇਕ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਅਤੇ ਹਰਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਵਿੱਦਿਆਰਥੀਆਂ ਨੇ ਵਾਤਾਵਰਣ ਸੰਭਾਲ, ਖੇਤੀਬਾੜੀ, ਊਰਜਾ ਬਚਾਅ, ਸਿਹਤ ਸੰਭਾਲ ਅਤੇ ਸਮਾਜਿਕ ਵਿਕਾਸ ਵਰਗੇ ਵਿਸ਼ਿਆਂ ਉੱਤੇ ਆਧਾਰਿਤ ਵਿਗਿਆਨਕ ਮਾਡਲ ਪੇਸ਼ ਕੀਤੇ।
ਮੁੱਖ ਮਹਿਮਾਨ ਰਾਜੀਵ ਜੋਸ਼ੀ ਨੇ ਵਿੱਦਿਆਰਥੀਆਂ ਦੀ ਰਚਨਾਤਮਕਤਾ ਅਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ “ਇੰਸਪਾਇਰ ਅਵਾਰਡ ਵਰਗੀਆਂ ਯੋਜਨਾਵਾਂ ਸਿਰਫ ਵਿੱਦਿਆਰਥੀਆਂ ਨੂੰ ਪਲੇਟਫਾਰਮ ਹੀ ਨਹੀਂ ਦਿੰਦੀਆਂ, ਬਲਕਿ ਉਨ੍ਹਾਂ ਦੀ ਸੋਚ ਨੂੰ ਵੀ ਰਾਸ਼ਟਰੀ ਪੱਧਰ ‘ਤੇ ਲੈ ਜਾਂਦੀਆਂ ਹਨ। ਇਹ ਭਵਿੱਖ ਦੇ ਵਿਗਿਆਨੀਆਂ ਲਈ ਬੀਜ ਬੀਜਣ ਵਰਗਾ ਕੰਮ ਹੈ।”
ਵਿਸ਼ੇਸ਼ ਮਹਿਮਾਨ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦੇ ਸਮੂਹ ਮਾਡਲ ਵਿੱਦਿਆਰਥੀਆਂ ਦੀ ਆਪਣੀ ਸੋਚ, ਨਿਰੀਖਣ ਅਤੇ ਸਿੱਖਣ ਦੀ ਇੱਛਾ ਤੋਂ ਜਨਮ ਲਏ ਹੋਏ ਸਨ। ਕਈ ਮਾਡਲ ਤਾਂ ਐਸੇ ਸਨ ਜੋ ਵਰਤਮਾਨ ਸਮਾਜਿਕ ਜ਼ਰੂਰਤਾਂ ਅਤੇ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਸਨ।
ਇਸ ਮੌਕੇ ਸੁਨੀਲ ਭਾਸਕਰ, ਇੰਚਾਰਜ ਇੰਸਪਾਇਰ ਅਵਾਰਡਜ਼, ਨਵੀਂ ਦਿੱਲੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਿੱਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਵਿਗਿਆਨਕ ਪਿਠਭੂਮੀ, ਕਾਰਜ ਕਰਨ ਦੀ ਵਿਧੀ ਅਤੇ ਲਾਭਾਂ ਦੀ ਵਿਵਰਣਾ ਜੱਜਾਂ ਸਾਹਮਣੇ ਬਖ਼ੂਬੀ ਦਿੱਤੀ। ਉਨ੍ਹਾਂ ਵਲੋਂ ਅੱਜ ਦੇ ਪ੍ਰੋਗਰਾਮ ਦੌਰਾਨ ਵਧੀਆ ਪ੍ਰਬੰਧਨ ਲਈ ਲੈਕਚਰਾਰ ਅਮਿਤ ਚੱਢਾ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਗਈ।
ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਦੀ ਅਗਵਾਈ ਵਿੱਚ ਲੈਕਚਰਾਰ ਸੰਦੀਪ ਸਾਗਰ, ਕੁਲਵੰਤ ਪੁਰੀ, ਗੁਰਬਲਜੀਤ ਸਿੰਘ, ਤਮੰਨਾ, ਰਜਿੰਦਰ ਸਿੰਘ ਅਤੇ ਕੰਚਨ ਸ਼ਰਮਾ ਵਲੋਂ ਬਤੌਰ ਜੱਜਾਂ ਦੀ ਭੂਮਿਕਾ ਬਖੂਬੀ ਨਿਭਾਈ ਗਈ।
ਮੀਡੀਆ ਇੰਚਾਰਜ ਹਰਜੀਤ ਸਿੰਘ ਵੱਲੋਂ ਅੱਜ ਦੇ ਜਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰੋਗਰਾਮ ਉਪਰੰਤ ਨਤੀਜੇ ਸਾਂਝੇ ਕੀਤੇ ਗਏ। ਜਲੰਧਰ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਦੇ ਵਿੱਦਿਆਰਥੀ ਗੁਰਪ੍ਰੀਤ ਸਿੰਘ, ਇੰਨੋਸੈਂਟ ਹਾਰਟਜ਼ ਸਕੂਲ ਗ੍ਰੀਨ ਮਾਡਲ ਟਾਊਨ ਦੇ ਵਿੱਦਿਆਰਥੀ ਅੰਗਦ ਦੀਪ ਸਿੰਘ, ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਵਿੱਦਿਆਰਥਣ ਮਹਿਨਾਜ਼ ਕੌਰ , ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਪੰਡੋਰੀ ਬੀਟ ਦੇ ਵਿੱਦਿਆਰਥੀ ਅਨੁਜ ਅਤੇ ਆਰਮੀ ਪਬਲਿਕ ਸਕੂਲ ਉੱਚੀ ਬੱਸੀ ਦੇ ਵਿੱਦਿਆਰਥੀ ਪ੍ਰਭਜੋਤ ਸਿੰਘ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਵਿੱਦਿਆਰਥਣ ਰੰਜਨਾ ਵੱਲੋਂ ਜਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਵਿੱਚ ਜੇਤੂ ਰਹਿ ਕੇ ਰਾਜ ਪੱਧਰੀ ਮੁਕਾਬਲਿਆਂ ਦੀ ਲਈ ਚੋਣ ਹੋਈ।
ਇਸ ਮੌਕੇ ਪ੍ਰਿੰਸੀਪਲ ਸੀਮਾ ਚੋਪੜਾ, ਵਿਸ਼ਾਲ ਗਾਂਧੀ, ਰਾਜੇਸ਼ ਸ਼ਰਮਾ, ਧੀਰਜ ਕੁਮਾਰ, ਸੁਰਿੰਦਰ ਕੁਮਾਰ, ਮਨੀਸ਼ ਸ਼ਰਮਾ, ਰਵੀ ਕੁਮਾਰ ਅਤੇ ਹਰਜੀਤ ਸਿੰਘ ਤੋਂ ਅਲਾਵਾ ਭਾਗ ਲੈ ਰਹੇ ਸਮੂਹ ਵਿੱਦਿਆਰਥੀ ਤੇ ਉਹਨਾਂ ਨਾਲ ਆਏ ਗਾਈਡ ਅਧਿਆਪਕ ਮੌਜੂਦ ਸਨ।
Post navigation
ਫਿਲਮ ਹੇਰਾਫੇਰੀ-3 ਨੂੰ ਲੈ ਕੇ ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਵਿਚਾਲੇ ਤਕਰਾਰ, ਭੇਜਿਆ 25 ਕਰੋੜ ਦਾ ਨੋਟਿਸ, ਵਕੀਲ ਨੇ ਦੱਸੀ ਸਾਰੀ ਸੱਚਾਈ
ਪਾਕਿਸਤਾਨ ‘ਚ ਕੋਰੋਨਾ ਨਾਲ 4 ਦੀ ਮੌਤ, ਥਾਈਲੈਂਡ ‘ਚ 33 ਹਜ਼ਾਰ ਮਾਮਲੇ, ਭਾਰਤ ‘ਚ ਐਡਵਾਇਜ਼ਰੀ ਜਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us