6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਦਾ ਸਰਗਨਾ ਜਗਦੀਸ਼ ਭੋਲਾ ਅੱਜ ਆਵੇਗਾ ਜੇਲ੍ਹ ‘ਚੋਂ ਬਾਹਰ
ਵੀਓਪੀ ਬਿਊਰੋ – 6000 ਕਰੋੜ ਦੇ ਡਰੱਗ ਰੈਕਟ ਮਾਮਲੇ ਦੇ ਸਰਗਨਾ ਜਗਦੀਸ਼ ਭੋਲਾ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਜਗਦੀਸ਼ ਭੋਲਾ ਨੂੰ ਡਰੱਗ ਕੇਸ ਸਣੇ 3 ਵੱਖ-ਵੱਖ ਮਾਮਲਿਆਂ ‘ਚ ਜ਼ਮਾਨਤ ਮਿਲੀ ਸੀ। ਜਿਸ ਕਰਕੇ ਭੋਲਾ ਦਾ ਜ਼ਮਾਨਤ ‘ਤੇ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।
ਜਗਦੀਸ਼ ਭੋਲਾ ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਬੰਦ ਹੈ। ਬੀਤੇ ਦਿਨ ਕਾਗਜ਼ੀ ਕਾਰਵਾਈ ਪੂਰੀ ਨਾਲ ਹੋਣ ਕਰਕੇ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਗਿਆ ਸੀ। ਤੇ ਅੱਜ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਰਾਹਤ ਮਿਲੇਗੀ। ਅੱਜ ਸਵੇਰੇ 11 ਵਜੇ ਦੇ ਕਰੀਬ ਬਾਹਰ ਆਉਣ ਦੀ ਸੰਭਾਵਨਾ ਹੈ। ਜਗਦੀਸ਼ ਕੋਲਾ ਬਠਿੰਡਾ ਤੇ ਰਾਏ ਕੇ ਕਲਾਂ ਪਿੰਡ ਦਾ ਰਹਿਣ ਵਾਲਾ ਹੈ। ਜੋ ਪੰਜਾਬ ਪੁਲਿਸ ‘ਚ ਸਪੋਰਟਸ ਕੋਟੇ ‘ਚ ਬਤੌਰ ਡੀਐਸਪੀ ਭਰਤੀ ਹੋਇਆ ਸੀ। ਸਾਲ 2013 ‘ਚ ਜਗਜੀਦ ਭੋਲਾ ਨੂੰ ਨਸ਼ਾ ਦੀ ਤਸਕਰੀ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਡਰੱਗ ਦਾ ਧੰਦਾ ਪੰਜਾਬ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਚਲਾਇਆ ਜਾ ਰਿਹਾ ਸੀ ਜੋ ਕਰੀਬ 6000 ਕਰੋੜ ਦਾ ਸੀ।
ਇਸ ਕੇਸ ਵਿੱਚ ਹੋਰ ਵੀ ਕਈ ਸਿਆਸਤਦਾਨਾਂ ਤੇ ਖਿਡਾਰੀਆਂ ਦੇ ਨਾਮ ਸਾਹਮਣੇ ਆਏ ਸਨ। ਫਿਲਹਾਲ ਜਗਦੀਸ਼ ਭੋਲਾ ਨੂੰ ਪੰਜਾਰ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ। ਹਾਈਕੋਰਟ ਨੇ ਜ਼ਮਾਨਤ ਕੁੱਝ ਸ਼ਰਤਾਂ ਸਮੇਤ 5 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰਨ ਦੇ ਨਿਰਦੇਸ਼ ਦਿੱਤੇ ਹਨ।