ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਹਨੇਰੀ ਦੇ ਨਾਲ ਕਈ ਜਗ਼੍ਹਾ ਨੁਕਸਾਨ

ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਹਨੇਰੀ ਦੇ ਨਾਲ ਕਈ ਜਗ਼੍ਹਾ ਨੁਕਸਾਨ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਇੱਕਦਮ ਨਾਲ ਬਦਲ ਗਿਆ ਹੈ। ਕੱਲ ਦੇਰ ਸ਼ਾਮ ਤੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਆਇਆ ਤੇ ਉਸ ਤੋਂ ਬਾਅਦ ਤੇਜ਼ ਮੀਂਹ ਨੇ ਦਸਤਕ ਦਿੱਤੀ। ਸਭ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਤੇਜ਼ ਬਾਰਿਸ਼ ਹੋਈ, ਉਸ ਤੋਂ ਬਾਅਦ ਜਲੰਧਰ ਅਤੇ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਬਾਰਿਸ਼ ਨੇ ਆਪਣੇ ਰੰਗ ਦਿਖਾਏ ਕੱਲ ਰਾਤ ਤੋਂ ਚੰਡੀਗੜ੍ਹ-ਮੁਹਾਲੀ ਵਿੱਚ ਵੀ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।

ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਤੇਜ਼ ਹਨੇਰੀ ਦੇ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਨੁਕਸਾਨ ਵੀ ਹੋਇਆ ਸੜਕਾਂ ਤੇ ਦਰਖਤ ਡਿੱਗ ਗਏ ਹਨ ਅਤੇ ਕਈ ਸ਼ਹਿਰਾਂ ਵਿੱਚ ਹੋਰਡਿੰਗ ਡਿੱਗਣ ਕਾਰਨ ਵੀ ਕਾਫੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਨਗਰ ਨਿਗਮ ਦੇ ਬਾਹਰ ਲੱਗੇ ਕਾਫੀ ਫੁੱਟ ਉਚੇ ਤਿਰੰਗੇ ਦਾ ਪੋਲ ਵੀ ਕੱਲ ਹਨੇਰੀ ਦੇ ਕਾਰਨ ਡਿੱਗ ਪਿਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ।

ਉਸਦੇ ਨਾਲ ਹੀ ਜਲੰਧਰ ਦੇ ਨਾਮਦੇਵ ਚੌਂਕ ਵਿੱਚ ਇੱਕ ਉਸਾਰੀ ਅਧੀਨ ਬਿਲਡਿੰਗ ਦੀ ਸਟਰਿੰਗ ਵੀ ਤੇਜ਼ ਹਨੇਰੀ ਕਾਰਨ ਡਿੱਗ ਪੈਂਦੀ ਹੈ, ਜਿਸ ਕਾਰਨ ਕੁਝ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਦੌਰਾਨ ਇੱਕ ਸਖਸ਼ ਨੇ ਕਿਹਾ ਕਿ ਉਸਨੇ ਆਪਣੀ ਇਨੋਵਾ ਗੱਡੀ ਕੁਝ ਦਿਨ ਪਹਿਲਾਂ ਹੀ ਖਰੀਦੀ ਸੀ, ਜਿਸ ਉੱਤੇ ਸ਼ਟਰਿੰਗ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਟਿਆਲਾ, ਅੰਬਾਲਾ ਤੇ ਜੈਤੋ ਦੀ ਗੱਲ ਕੀਤੀ ਜਾਵੇਗਾ, ਤਾਂ ਇੱਥੇ ਹੀ ਹਵਾ ਦੇ ਨਾਲ ਕਾਫੀ ਨੁਕਸਾਨ ਹੋਇਆ।

error: Content is protected !!