ਰੂਸ ਨੇ ਯੂਕ੍ਰੇਨ ’ਤੇ ਸੁੱਟੀਆਂ 9 ਮਿਜ਼ਾਇਲਾਂ ਤੇ 355 ਡਰੋਨ, ਟਰੰਪ ਨੇ ਕਿਹਾ- ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਆ

ਰੂਸ ਨੇ ਯੂਕ੍ਰੇਨ ’ਤੇ ਸੁੱਟੀਆਂ 9 ਮਿਜ਼ਾਇਲਾਂ ਤੇ 355 ਡਰੋਨ, ਟਰੰਪ ਨੇ ਕਿਹਾ- ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਆ

ਕੀਵ (ਵੀਓਪੀ ਬਿਊਰੋ) ਰੂਸ ਨੇ ਬੀਤੀ ਰਾਤ ਯੂਕ੍ਰੇਨ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕੀਤਾ। ਯੂਕ੍ਰੇਨੀ ਅਧਿਕਾਰੀਆਂ ਦੇ ਮੁਤਾਬਕ ਕਰੀਬ 355 ਡਰੋਨ ਤੇ 9 ਕਰੂਜ਼ ਮਿਜ਼ਾਈਲ ਰੂਸ ਵਲੋਂ ਕੀਵ ਤੇ ਹੋਰ ਖੇਤਰਾਂ ’ਚ ਸੁੱਟੇ ਗਏ। ਇਸ ਰੂਸੀ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਯੂਕ੍ਰੇਨੀ ਹਵਾਈ ਫ਼ੌਜ ਦੇ ਸੰਚਾਰ ਵਿਭਾਗ ਦੇ ਮੁਖੀ ਯੂਰੀ ਇਹਨਾਤ ਨੇ ਦਸਿਆ ਕਿ ਰੂਸੀ ਹਮਲੇ ’ਚ 355 ਡਰੋਨ ਸ਼ਾਮਲ ਸਨ।

ਅਧਿਕਾਰੀਆਂ ਨੇ ਦਸਿਆ ਕਿ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ, ਪਰ ਕਿਸੇ ਦੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੀ ਰਾਤ ਨੂੰ ਯੂਕ੍ਰੇਨੀ ਰਾਜਧਾਨੀ ਕੀਵ ਤੇ ਹੋਰ ਖੇਤਰਾਂ ’ਚ ਰੂਸ ਦੇ ਡ੍ਰੋਨ ਤੇ ਮਿਜ਼ਾਈਲ ਹਮਲੇ ’ਚ ਘੱਟੋ ਘੱਟ 12 ਲੋਕ ਮਾਰੇ ਗਏ ਸੀ, ਜਦਕਿ ਕਈ ਦਰਜਨ ਲੋਕ ਜ਼ਖ਼ਮੀ ਹੋ ਗਏ ਸੀ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ, ਜੋ ਉਹ ਇਕ ਤੋਂ ਬਾਅਦ ਇਕ ਯੂਕ੍ਰੇਨ ’ਤੇ ਹਮਲੇ ਕਰਦੇ ਜਾ ਰਹੇ ਹਨ। ਦਸ ਦਈਏ ਕਿ ਇਸ ਗੱਲ ਦਾ ਪ੍ਰਗਟਾਵਾ ਟਰੰਪ ਨੇ ਉਸ ਵੇਲੇ ਕੀਤਾ ਹੈ, ਜਿਸ ਦੌਰਾਨ ਉਹ ਰੂਸ ਯੂਕ੍ਰੇਨ ਵਿਚਾਲੇ ਜੰਗਬੰਦੀ ਕਰਾਉਣ ਤੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਰੂਸ ਦੇ ਤਾਜ਼ਾ ਹਮਲਿਆਂ ਤੋਂ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫ਼ਿਲਹਾਲ ਪੁਤਿਨ ਯੂਕ੍ਰੇਨ ’ਤੇ ਰਹਿਮ ਕਰਨ ਦੇ ਮੂਡ ’ਚ ਨਹੀਂ ਹਨ।

ਟਰੰਪ ਨੇ ਇਹ ਵੀ ਕਿਹਾ ਕਿ ਹੁਣ ਪੁਤਿਨ ਨੂੰ ਲੈਕੇ ਉਨ੍ਹਾਂ ਦਾ ਸਵਰ ਟੁੱਟ ਰਿਹਾ ਹੈ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੇਰੇ ਹਮੇਸ਼ਾ ਚੰਗੇ ਰਿਸ਼ਤੇ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਕੁੱਝ ਹੋ ਗਿਆ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ।’’ ਟਰੰਪ ਨੇ ਇਹ ਵੀ ਕਿਹਾ, ‘‘ਪੁਤਿਨ ਬੇਵਜਹਾ ਲੋਕਾਂ ਦਾ ਕਤਲ ਕਰ ਰਹੇ ਹਨ। ਬਿਨਾਂ ਕਿਸੇ ਕਾਰਨ ਉਹ ਯੂਕ੍ਰੇਨ ’ਤੇ ਮਿਜ਼ਾਈਲਾਂ ਤੇ ਡਰੋਨ ਸੁੱਟ ਰਹੇ ਹਨ।

error: Content is protected !!