ਪਿਆਰ ਲਈ ਇੱਕ ਬੱਚੇ ਦੀ ਮਾਂ ਕਰ ਗਈ ਪਾਕਿਸਤਾਨ ਦੀ ਸਰਹੱਦ ਪਾਰ, ਆਉਣਾ ਪਿਆ ਉਲਟੇ ਪੈਰੀ

ਪਿਆਰ ਲਈ ਇੱਕ ਬੱਚੇ ਦੀ ਮਾਂ ਕਰ ਗਈ ਪਾਕਿਸਤਾਨ ਦੀ ਸਰਹੱਦ ਪਾਰ, ਆਉਣਾ ਪਿਆ ਉਲਟੇ ਪੈਰੀ

ਦਿੱਲੀ (ਵੀਓਪੀ ਬਿਊਰੋ) ਇੱਕ ਪਾਸੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਦਿਨੀਂ ਤਣਾਅ ਕਾਫੀ ਹੱਦ ਤਕ ਵੱਧ ਗਿਆ ਸੀ। ਇਸ ਤੋਂ ਬਾਅਦ ਸਰਹੱਦਾਂ ‘ਤੇ ਵੀ ਸਖਤੀ ਵੱਧ ਗਈ ਸੀ। ਉੱਥੇ ਹੀ ਪਿਆਰ ਕਰ ਵਾਲਿਆਂ ਲਈ ਇਹ ਸਰਹੱਦਾਂ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੈ। ਇੱਕ ਅਜਿਹਾਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇ। ਇੱਕ ਭਾਰਤੀ ਔਰਤ ਆਪਣਾ ਪਿਆਰ ਪ੍ਰਾਪਤ ਕਰਨ ਲਈ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ। ਹੈਰਾਨੀ ਦੀ ਗੱਲ ਹੈ ਕਿ ਔਰਤ ਵਿਆਹੀ ਹੋਈ ਹੈ ਅਤੇ ਉਸਦਾ ਇੱਕ ਪੁੱਤਰ ਵੀ ਹੈ। ਔਰਤ ਨੂੰ ਇੱਕ ਪਾਕਿਸਤਾਨੀ ਨਾਲ ਇਸ ਹੱਦ ਤੱਕ ਪਿਆਰ ਹੋ ਗਿਆ ਕਿ ਉਹ ਆਪਣੇ ਪੁੱਤਰ ਨੂੰ ਛੱਡ ਕੇ ਖ਼ਤਰਨਾਕ ਰਸਤਿਆਂ ਰਾਹੀਂ ਗੁਪਤ ਢੰਗ ਨਾਲ ਸਰਹੱਦ ਪਾਰ ਕਰ ਗਈ।

43 ਸਾਲਾ ਔਰਤ ਸੁਨੀਤਾ ਜਾਂਗੜੇ, ਜੋ ਪਾਕਿਸਤਾਨੀ ਨਾਲ ਪਿਆਰ ਵਿੱਚ ਪੈਣ ਤੋਂ ਬਾਅਦ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੀ ਸੀ, ਨੂੰ ਸੋਮਵਾਰ ਨੂੰ ਪਾਕਿ ਰੇਂਜਰਾਂ ਨੇ ਅੰਮ੍ਰਿਤਸਰ ਦੀ ਅਟਾਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਬੀਐਸਐਫ ਨੇ ਸੁਨੀਤਾ ਨੂੰ ਅਟਾਰੀ ਸਰਹੱਦ ਰਾਹੀਂ ਸੁਰੱਖਿਅਤ ਢੰਗ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਕਰਵਾਇਆ। ਇਸ ਵੇਲੇ ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਜਾਣਕਾਰੀ ਅਨੁਸਾਰ, ਸੁਨੀਤਾ ਨਾਗਪੁਰ ਦੀ ਰਹਿਣ ਵਾਲੀ ਹੈ। ਕੁਝ ਮਹੀਨੇ ਪਹਿਲਾਂ, ਉਹ ਸੋਸ਼ਲ ਮੀਡੀਆ ਰਾਹੀਂ ਇੱਕ ਪਾਕਿਸਤਾਨੀ ਸ਼ਖਸ ਦੇ ਸੰਪਰਕ ਵਿੱਚ ਆਈ ਅਤੇ ਉਸ ਨਾਲ ਪਿਆਰ ਹੋ ਗਿਆ। ਔਰਤ ਪਾਕਿਸਤਾਨੀ ਨੂੰ ਮਿਲਣ ਲਈ ਇੰਨੀ ਉਤਸੁਕ ਸੀ ਕਿ ਉਹ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਪਾਕਿਸਤਾਨ ਜਾਣ ਲਈ ਉਤਸੁਕ ਸੀ। ਪਹਿਲਾਂ ਵੀ, ਉਹ ਪਾਕਿਸਤਾਨ ਜਾਣ ਲਈ ਦੋ ਵਾਰ ਅਟਾਰੀ ਸਰਹੱਦ ਪਹੁੰਚੀ ਸੀ, ਪਰ ਇੱਥੋਂ ਬੀਐਸਐਫ ਨੇ ਉਸਨੂੰ ਵਾਪਸ ਭੇਜ ਦਿੱਤਾ।

error: Content is protected !!