Skip to content
Saturday, June 14, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
13
ਇੱਕ ਗਰਮੀ ਦੀ ਮਾਰ, ਉੱਪਰੋਂ ਬਿਜਲੀ ਦੇ ਲੰਬੇ-ਲੰਬੇ ਕੱਟ
jalandhar
Latest News
National
Politics
Punjab
ਇੱਕ ਗਰਮੀ ਦੀ ਮਾਰ, ਉੱਪਰੋਂ ਬਿਜਲੀ ਦੇ ਲੰਬੇ-ਲੰਬੇ ਕੱਟ
June 13, 2025
VOP TV
ਇੱਕ ਗਰਮੀ ਦੀ ਮਾਰ, ਉੱਪਰੋਂ ਬਿਜਲੀ ਦੇ ਲੰਬੇ-ਲੰਬੇ ਕੱਟ
ਪਟਿਆਲਾ (ਵੀਓਪੀ ਬਿਊਰੋ) ਸੂਬੇ ਵਿੱਚ ਭਾਰੀ ਗਰਮੀ ਅਤੇ ਝੋਨੇ ਦੀ ਲਵਾਈ ਕਾਰਨ ਬਿਜਲੀ ਸਪਲਾਈ ਲਗਾਤਾਰ ਠੱਪ ਹੋਣ ਲੱਗੀ ਹੈ। ਇੱਕ ਪਾਸੇ ਤਾਂ ਤੇਜ਼ ਗਰਮੀ ਪੈ ਰਹੀ ਹੈ ਅਤੇ ਦੂਜੇ ਪਾਸੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ। ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣ ਦਾ ਕਾਰਨ ਇਹ ਹੈ ਕਿ ਬਿਜਲੀ ਦੀ ਖਪਤ ਗਰਮੀਆਂ ਵਿੱਚ ਬਹੁਤ ਜਿਆਦਾ ਵੱਧ ਗਈ ਹੈ, ਜਿਸ ਕਾਰਨ ਪਾਵਰ ਕਾਮ ਨੂੰ ਬਿਜਲੀ ਦੀ ਲੋੜ ਪੂਰੀ ਕਰਨ ਲਈ ਕਾਫੀ ਜਦੋ ਜਹਿਦ ਕਰਨੀ ਪੈਂਦੀ ਹੈ। ਜਿੱਥੇ ਇੱਕ ਪਾਸੇ ਲੋਕ ਆਪਣੇ ਬਿਜਲੀ ਦਾ ਲੋੜ ਵਧਾ ਦਿੰਦੇ ਨੇ ਜਿਵੇਂ ਕਿ ਏਸੀ, ਰੈਫਰੀਜਰੇਟਰ ਤੇ ਕੂਲਰ ਵਗੈਰਾ ਚਲਾਉਂਦੇ ਹਨ ਤਾਂ ਉਸਦੇ ਨਾਲ ਬਿਜਲੀ ਦਾ ਲੋੜ ਵੱਧ ਜਾਂਦਾ ਹੈ ਤੇ ਬਿਜਲੀ ਦੀ ਖਪਤ ਜਿਆਦਾ ਹੁੰਦੀ ਹੈ। ਉੱਥੇ ਦੂਜੇ ਪਾਸੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਝੋਨੇ ਦੀ ਬਿਜਾਈ ਕਰਨ ਵੀ ਬਿਜਲੀ ਦੀ ਖਪਤ ਜਿਆਦਾ ਹੋ ਰਹੀ ਹੈ ਇਸ ਕਾਰਨ ਗਰਮੀ ਦੇ ਨਾਲ ਨਾਲ ਲੰਬੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਹੋ ਰਹੇ ਹਨ।
ਵੀਰਵਾਰ ਨੂੰ ਲੁਧਿਆਣਾ, ਦਸੂਹਾ, ਬਠਿੰਡਾ, ਧੂਰੀ, ਨਕੋਦਰ ਅਤੇ ਤਰਨਤਾਰਨ ਵਿੱਚ ਛੇ ਘੰਟੇ ਤੱਕ ਦੇ ਲੰਬੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਪਟਿਆਲਾ, ਅੰਮ੍ਰਿਤਸਰ, ਮੋਗਾ, ਮੁਕਤਸਰ ਅਤੇ ਮੋਹਾਲੀ ਵਿੱਚ ਚਾਰ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ।
ਪਾਵਰਕਾਮ ਨੂੰ ਸੂਬੇ ਭਰ ਤੋਂ ਲਗਭਗ 26,075 ਸ਼ਿਕਾਇਤਾਂ ਮਿਲੀਆਂ। 12,147 ਸ਼ਿਕਾਇਤਾਂ ਦਾ ਹੱਲ ਕੀਤਾ ਗਿਆ ਅਤੇ ਬਾਕੀਆਂ ਨੂੰ ਠੀਕ ਕਰਨ ਦਾ ਕੰਮ ਜਾਰੀ ਰਿਹਾ।
ਦੂਜੇ ਪਾਸੇ, ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ। ਵੀਰਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 16,331 ਮੈਗਾਵਾਟ ਦਰਜ ਕੀਤੀ ਗਈ। ਹਾਲਾਂਕਿ, ਇਹ ਬੁੱਧਵਾਰ ਨਾਲੋਂ 500 ਮੈਗਾਵਾਟ ਘੱਟ ਸੀ।
ਇਸ ਤੋਂ ਪਹਿਲਾਂ, ਬਿਜਲੀ ਦੀ ਵੱਧ ਤੋਂ ਵੱਧ ਮੰਗ 11 ਜੂਨ ਨੂੰ 16,836 ਮੈਗਾਵਾਟ, 10 ਜੂਨ ਨੂੰ 16,249 ਮੈਗਾਵਾਟ ਅਤੇ 9 ਜੂਨ ਨੂੰ 15,624 ਮੈਗਾਵਾਟ ਸੀ। ਜੇਕਰ ਮੌਨਸੂਨ ਸਮੇਂ ਸਿਰ ਨਹੀਂ ਆਉਂਦਾ, ਤਾਂ ਬਿਜਲੀ ਕੱਟਾਂ ਤੋਂ ਬਿਨਾਂ ਇਸ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਵੇਗਾ।
Post navigation
ਸ਼ਰਮਸਾਰ ਹੋਈ ਮਮਤਾ, 500-500 ਦੇ ਨੋਟ ਦੇਖੇ ਤਾਂ ਵੇਚ’ਤੀ 15 ਸਾਲ ਦੀ ਧੀ
Air India ਦੇ ਇੱਕ ਹੋਰ ਜਹਾਜ਼ ਨੇ ਡਰਾਏ ਯਾਤਰੀ, ਜਲਦਬਾਜ਼ੀ ‘ਚ ਮੁੰਬਈ ‘ਚ ਉਤਾਰਿਆ ਜਹਾਜ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us