ਗਲੀ ਦੇ ਕੁੱਤੇ ਨੂੰ ਲੈ ਕੇ ਹੋਈ ਲੜਾਈ, ਮਾਰ’ਤਾ ਜਵਾਨ ਪੁੱਤ
ਵੀਓਪੀ ਬਿਊਰੋ – ਮੋਰਿੰਡਾ ਦੇ ਉੱਚੀ ਘਾਟੀ ਮੁਹੱਲਾ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇੱਥੇ ਗਲੀ ਵਿੱਚ ਰਹਿੰਦੇ ਇੱਕ ਅਵਾਰਾ ਕੁੱਤੇ ਨਾਲ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ, ਇਸ ਸਮੇਂ ਉਸਨੂੰ ਮਾਰਨ ਤੋਂ ਹਟਾਉਣ ਗਏ ਇੱਕ ਨੌਜਵਾਨ ਮਨਪ੍ਰੀਤ ਸਿੰਘ (26) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਉੱਚੀ ਘਾਟੀ ਮੋਰਿੰਡਾ ਉਤੇ ਹਮਲਾ ਕਰ ਦਿੱਤਾ ਗਿਆ।
ਕਰੀਬ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਿਸੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਡੀਐੱਸਪੀ ਮੋਰਿੰਡਾ ਜੇ.ਪੀ. ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਇਸ ਸਬੰਧੀ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।