ਮੀਂਹ ਕਾਰਨ ਛੱਪੜ ਦਾ ਪਾਣੀ ਆਇਆ ਸੜਕ ਤਕ, ਮਾਂ ਨੂੰ ਲੈਣ ਜਾਂਦਾ 16 ਸਾਲਾਂ ਮੁੰਡਾ ਮੋਟਰਸਾਈਕਲ ਸਣੇ ਗੁਆਚਾ
ਵੀਓਪੀ ਬਿਊਰੋ – ਅਜਨਾਲਾ ਕਸਬੇ ਤੋਂ ਸੋਗ ਖਬਰ ਸਾਹਮਣੇ ਆਈ ਹੈ, ਜਿੱਥੇ ਮੋਟਰਸਾਈਕਲ ‘ਤੇ ਮਾਂ ਨੂੰ ਲੈਣ ਜਾ ਰਿਹਾ 16 ਸਾਲਾਂ ਲੜਕਾ ਛੱਪੜ ‘ਚ ਡਿੱਗ ਪਿਆ। ਅਜਨਾਲਾ ਦੇ ਪਿੰਡ ਮਹਿਲਾਂਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਕਾਰਨ ਛੱਪੜ ਓਵਰਫਲੋ ਹੋਇਆ ਸੀ। ਸੜਕ ਦੇ ਦੋਵੇਂ ਪਾਸੇ ਛਪੜਾਂ ਹੋਣ ਕਾਰਨ ਸੜਕ ਦਿਖਾਈ ਨਹੀਂ ਦੇ ਰਹੀ ਸੀ।
ਜਾਣਕਾਰੀ ਮੁਤਾਬਕ ਅਜਨਾਲਾ ਦੇ ਪਿੰਡ ਮਹਿਲਾਂ ਵਾਲਾ ਵਿਖੇ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਦੋ ਚਚੇਰੇ ਭਰਾ ਅਚਾਨਕ ਛੱਪੜ ਵਿੱਚ ਜਾ ਡਿੱਗੇ। ਬਾਰਿਸ਼ ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ, ਜਿਸ ਦਾ ਪਾਣੀ ਸੜਕ ਉੱਪਰ ਵੀ ਭਰਿਆ ਹੋਇਆ ਸੀ।

ਇਸ ਦੌਰਾਨ ਮੋਟਰਸਾਈਕਲ ‘ਤੇ ਜਾ ਰਹੇ ਦੋ ਚਚੇਰੇ ਭਰਾ ਗਲਤੀ ਨਾਲ ਛੱਪੜ ਵਿੱਚ ਡਿੱਗ ਗਏ। ਇਸ ਦੌਰਾਨ ਇੱਕ ਭਰਾ ਵਾਲ ਵਾਲ ਬਚ ਗਿਆ, ਉੱਥੇ ਹੀ ਦੂਸਰਾ ਛੱਪੜ ਵਿੱਚ ਜਾ ਡੁੱਬਾ ਜਿਸ ਦੀ ਭਾਲ ਗੋਤਾਖੋਰਾਂ ਵੱਲੋਂ ਪਿਛਲੇ ਕਈ ਘੰਟਿਆਂ ਤੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ 16 ਸਾਲਾਂ ਨੌਜਵਾਨ ਆਰਿਅਨ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।





