ਪੰਜਾਬ ਦੇ ਇਸ ਪਿੰਡ ਨੇ ਬੈਨ ਕਰ’ਤੀ ਐਨਰਜੀ ਡਰਿੰਕ, ਵਿਆਹ ਲਈ ਵੀ ਬਣਾ’ਤੇ ਨਵੇਂ ਨਿਯਮ

ਪੰਜਾਬ ਦੇ ਇਸ ਪਿੰਡ ਨੇ ਬੈਨ ਕਰ’ਤੀ ਐਨਰਜੀ ਡਰਿੰਕ, ਵਿਆਹ ਲਈ ਵੀ ਬਣਾ’ਤੇ ਨਵੇਂ ਨਿਯਮ

ਸੰਗਰੂਰ (ਵੀਓਪੀ ਬਿਊਰੋ) ਜ਼ਿਲ੍ਹਾ ਸੰਗਰੂਰ ਦੇ ਪਿੰਡ ਉੱਪਲੀ ਵਿਖੇ ਪੰਚਾਇਤ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਇਸ ਦੌਰਾਨ ਪਿੰਡ ਦੇ ਬੱਚਿਆਂ ਨੂੰ ਨਸ਼ੇ ਵਿੱਚ ਪੈਣ ਤੋਂ ਰੋਕਣ ਲਈ ਪੰਚਾਇਤ ਨੇ ਲਿਆ ਵੱਡਾ ਫੈਸਲਾ ਲਿਆ ਹੈ। ਪੰਚਾਇਤ ਨੇ ਮਤਾ ਪਾ ਕੇ (ਸਟਿੰਗ, ਚਾਰਜ, ਰੈੱਡ ਬੁੱਲ ਅਤੇ ਹੈਲ ਵਰਗੀਆਂ) ਐਨਰਜੀ ਡਰਿੰਕ ਪਿੰਡ ਵਿਚੋਂ ਬਿਲਕੁਲ ਬੈਨ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਬਾਅਦ ਪਿੰਡ ਦੇ ਸਾਰੇ ਐਂਟਰੀ ਪੁਆਇੰਟ ਉੱਪਰ ਵੱਡੀਆਂ ਵੱਡੀਆਂ ਫਲੈਕਸਾਂ ਲਗਾ ਦਿੱਤੀਆਂ ਗਈਆਂ ਹਨ। ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਅੱਗੇ ਤੋਂ ਕੋਈ ਵੀ ਐਨਰਜੀ ਡਰਿੰਕ ਨਾ ਰੱਖਣ ਤੇ ਨਾ ਹੀ ਵੇਚਣ। ਇਸ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਐਨਰਜੀ ਵੇਚਣ ਵਾਲੇ ਦੁਕਾਨਦਾਰ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ।

ਇਸ ਸਮੇਂ ਦੁਕਾਨਦਾਰਾਂ ਨੇ ਵੀ ਪੰਚਾਇਤ ਦਾ ਸਾਥ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਬੱਚਿਆਂ ਦਾ ਨੁਕਸਾਨ ਕਰਨ ਵਾਲੀ ਐਨਰਜੀ ਡਰਿੰਕ ਨਹੀਂ ਵੇਚਾਂਗੇ। ਇਸੇ ਨਾਲ ਹੀ ਪਿੰਡ ਦਾ ਹੀ ਮੁੰਡਾ ਅਤੇ ਕੁੜੀ ਅਗਰ ਵਿਆਹ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।

ਨੌਜਵਾਨ ਸਰਪੰਚ ਨੇ ਕਿਹਾ ਕਿ ਇਹ ਲਾਲ ਅਤੇ ਨੀਲੇ ਰੰਗ ਦੀ ਐਨਰਜੀ ਡਰਿੰਕ ਵਿੱਚ ਹੁੰਦੀ ਹੈ ਜਿਆਦਾ ਕੈਫੀਨ ਦੀ ਮਾਤਰਾ ਉਹਦੇ ਤੋਂ ਹੀ ਹੁੰਦੀ ਹੈ ਬੱਚਿਆਂ ਦੇ ਨਸ਼ੇ ਵਾਲੇ ਜੀਵਨ ਦੀ ਸ਼ੁਰੂਆਤ,, ਛੋਟੇ ਬੱਚੇ ਦੁਕਾਨਾਂ ਤੋਂ ਖਰੀਦ ਕੇ ਪੀਂਦੇ ਹਨ ਐਨਰਜੀ ਡਰਿੰਕ ਅਤੇ ਵੱਡੇ ਹੋ ਕੇ ਕਰਦੇ ਹਨ ਹੋਰ ਵੱਡੇ ਨਸ਼ੇ।

ਪਿੰਡ ਉੱਪਲੀ ਦੀ ਪੰਚਾਇਤ ਵੱਲੋਂ ਸੁਧਾਰਵਾਦੀ ਮੁਹਿੰਮ ਤਹਿਤ ਮਤੇ ਵਿੱਚ ਲਏ ਗਏ ਫ਼ੈਸਲੇ

1. ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ, ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

2. ਪਿੰਡ ਵਿੱਚੋਂ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਹੈ ਤਾਂ ਪਿੰਡ ਵਿੱਚੋਂ ਕੋਈ ਵੀ ਵਿਅਕਤੀ, ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਜਮਾਨਤ ਜਾਂ ਗਵਾਹੀ ਦੇਣ ਨਹੀਂ ਜਾਵੇਗਾ ਅਤੇ ਨਾਂ ਹੀ ਪਿੱਛੇ ਛਡਾਉਣ ਜਾਵੇਗਾ, ਨਹੀਂ ਤਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

3. ਇਸ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਕੋਈ ਮੁੰਡਾ ਜੇਕਰ ਪਿੰਡ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।

4. ਜੇਕਰ ਪਿੰਡ ਵਿੱਚ ਕਿਸੇ ਦੇ ਘਰ ਕੋਈ ਪਰਵਾਸੀ ਰਹਿੰਦਾ ਹੈ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੋਵੇਗੀ ਕਿ ਉਸ ਪਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਇੱਕ ਕਾਪੀ ਪੰਚਾਇਤ ਨੂੰ ਦੇਵੇਗਾ। ਉਸ ਪ੍ਰਵਾਸੀ ਦਾ ਪੰਚਾਇਤ ਵੱਲੋਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ।

5. ਜਾਇਦਾਦ ਦੇ ਖ੍ਰੀਦ/ਵੇਚ ਮਾਮਲੇ ਵਿੱਚ ਅਗਰ ਪੂਰੇ ਪਰਿਵਾਰ ਦੀ ਸਹਿਮਤੀ ਹੋਵੇਗੀ ਤਾਂ ਕੋਈ ਨੰਬਰਦਾਰ, ਪੰਚਾਇਤ ਮੈਂਬਰ ਜਾਂ ਹੋਰ ਵਿਅਕਤੀ ਗਵਾਹੀ ਦੇ ਸਕਦਾ ਹੈ, ਅਗਰ ਪਰਿਵਾਰ ਦੀ ਸਹਿਮਤੀ ਨਹੀਂ ਹੈ ਤਾਂ ਕੋਈ ਗਵਾਹੀ ਦੇਣ ਨਾਂ ਜਾਵੇ।

6. ਪਿੰਡ ਵਿੱਚ ਖੁਸ਼ੀ ਆਦਿ ਦੇ ਮੌਕੇ ਤੇ ਜੋ ਡੀ.ਜੇ. ਲਾਇਆ ਜਾਂਦਾ ਹੈ, ਉਸ ਦਾ ਸਮਾਂ ਡੀ.ਸੀ. ਸਾਹਿਬ ਵੱਲੋਂ ਰਾਤ ਦੇ 10.00 ਵਜੇ ਤੱਕ ਦਾ ਰੱਖਿਆ ਗਿਆ ਹੈ ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਤੇ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

7. ਜੋ ਵਿਅਕਤੀ ਟਰੈਕਟਰ ਤੇ ਡੈਕ ਲਾਉਂਦੇ ਹਨ, ਉਨ੍ਹਾਂ ਨੂੰ ਹਦਾਇਤ ਹੈ ਕਿ ਪਿੰਡ ਦੀ ਜੂਹ ਭਾਵ ਫਿਰਨੀ ਆਦਿ ਦੇ ਅੰਦਰ ਨਾ ਜਾਵੇ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

8. ਜੇਕਰ ਕੋਈ ਮੋਟਰਸਾਈਕਲਾਂ ਦੇ ਪਟਾਕੇ ਪਾਉਂਦਾ ਹੈ ਜਾਂ ਵੱਡੇ-ਵੱਡੇ ਹਾਰਨ ਲਾਉਂਦਾ ਹੈ ਤਾਂ ਉਸ ਉੱਪਰ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

9. ਪਿੰਡ ਦੇ ਕਿਸੇ ਵੀ ਮੈਡੀਕਲ ਹਾਲ ਵੱਲੋਂ ਕੋਈ ਵੀ ਟੀਕਾ (ਸਰਿੰਜ) ਕਿਸੇ ਵੀ ਵਿਅਕਤੀ ਨੂੰ ਨਾਂ ਦਿੱਤਾ ਜਾਵੇਗਾ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!