ਦੋਹਰਾ ਚਿਹਰਾ ਆਇਆ ਸਾਹਮਣੇ… ਗਾਜ਼ਾ ’ਤੇ ਕਬਜ਼ਾ ਕਰ ਕੇ ਅਮਰੀਕਾ ਕਰਨਾ ਚਾਹੁੰਦੇ ਬਿਜ਼ਨੈਸ, ਫਲਸਤੀਨੀਆਂ ਨੂੰ ਗਾਜ਼ਾ ਛੱਡਣ ਦੀ ਪੇਸ਼ਕਸ਼

ਗਾਜ਼ਾ ਸਿਟੀ (ਵੀਓਪੀ ਬਿਊਰੋ) ਗਾਜਾ ਪੱਟੀ ਲਗਭਗ ਦੋ ਸਾਲਾਂ ਦੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਖੰਡਰ ਬਣ ਗਈ ਹੈ। ਹੁਣ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੀ ਇਕ ਵਿਵਾਦਪੂਰਨ ਯੋਜਨਾ ਵਿਚ ਦੁਬਈ ਦੇ ਮਾਡਲ ’ਤੇ ਬਣੇ ਐਨਕਲੇਵ ਨੂੰ ਇਕ ਵਿੱਤੀ ਅਤੇ ਸੈਰ-ਸਪਾਟਾ ਕੇਂਦਰ ਵਿਚ ਬਦਲਣ ਦਾ ਪ੍ਰਸਤਾਵ ਹੈ। ਦਿ ਵਾਸ਼ਿੰਗਟਨ ਪੋਸਟ ਅਨੁਸਾਰ, 38 ਪੰਨਿਆਂ ਦੇ ਇੱਕ ਸਰਕਾਰੀ ਦਸਤਾਵੇਜ ਵਿੱਚ ਪ੍ਰੋਜੈਕਟ ਦਾ ਵੇਰਵਾ ਦਿੱਤਾ ਗਿਆ ਹੈ।
ਬਲੂਪਿ੍ਰੰਟ ਗਾਜਾ ਨੂੰ ਇੱਕ ਉੱਚ-ਤਕਨੀਕੀ ਮੈਗਾਸਿਟੀ ਵਜੋਂ ਕਲਪਨਾ ਕਰਦਾ ਹੈ, ਜਿਸ ਦੀ ਉਸਾਰੀ ਦਾ ਅਨੁਮਾਨ ਲਗਭਗ 900 ਬਿਲੀਅਨ ਹੈ। ਇਮਾਰਤਾਂ ਨੂੰ ਬਾਅਦ ਵਿਚ ਪ੍ਰੀਮੀਅਮ ਦਰਾਂ ’ਤੇ ਵੇਚਿਆ ਜਾਵੇਗਾ। ਇਸ ਯੋਜਨਾ ਵਿਚ ਲਗਭਗ 20 ਲੱਖ ਫਲਸਤੀਨੀਆਂ ਨੂੰ ਮੁੜ ਵਸਾਉਣਾ ਵੀ ਸਾਮਲ ਹੈ, ਉਨ੍ਹਾਂ ਨੂੰ ਗਾਜਾ ਛੱਡਣ ਲਈ ਮੁਆਵਜੇ ਵਜੋਂ 4 ਲੱਖ ਰੁਪਏ ਅਤੇ ਚਾਰ ਸਾਲਾਂ ਦਾ ਕਿਰਾਇਆ ਦੇਣਾ ਵੀ ਸ਼ਾਮਲ ਹੈ।
ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਪ੍ਰਸਤਾਵ ਦੀ ਨਿੰਦਾ ਕੀਤੀ ਹੈ, ਚੇਤਾਵਨੀ ਦਿਤੀ ਹੈ ਕਿ ਇਹ ਪੁਨਰ ਵਿਕਾਸ ਦੀ ਆੜ ਵਿੱਚ ਜਬਰਦਸਤੀ ਨਿਕਾਸੀ ਅਤੇ ਵੱਡੇ ਪੱਧਰ ’ਤੇ ਵਿਸਥਾਪਨ ਦੇ ਬਰਾਬਰ ਹੈ। ਰੀਪੋਰਟ ਅਨੁਸਾਰ, ਗਾਜਾ ਤੋਂ 20 ਲੱਖ ਲੋਕਾਂ ਨੂੰ ਹਟਾ ਕੇ ਮਿਸਰ, ਕਤਰ ਵਰਗੇ ਦੇਸ਼ਾਂ ਵਿਚ ਜਾਂ ਫਲਸਤੀਨ ਦੇ ਅੰਦਰ ਹੀ ਕਿਸੇ ਖਾਸ ਖੇਤਰ ਵਿਚ ਰਖਿਆ ਜਾਵੇਗਾ। ਇਨ੍ਹਾਂ ਲੋਕਾਂ ਨੂੰ ਗਾਜਾ ਤੋਂ ਬਾਹਰ ਰਹਿਣਾ ਪਵੇਗਾ ਜਦੋਂ ਤਕ ਖੇਤਰ ਦਾ ਪੁਨਰ ਵਿਕਾਸ ਨਹੀਂ ਹੋ ਜਾਂਦਾ। ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਬਦਲੇ ਡਿਜੀਟਲ ਟੋਕਨ ਦਿਤੇ ਜਾਣਗੇ, ਜਦਕਿ ਵਸਨੀਕਾਂ ਨੂੰ 323 ਵਰਗ ਫੁੱਟ ਦੇ ਛੋਟੇ ਘਰਾਂ ਵਿਚ ਰਹਿਣਾ ਪਵੇਗਾ।
ਰਿਪੋਰਟ ਅਨੁਸਾਰ, ਜਿੰਨੇ ਜ਼ਿਆਦਾ ਲੋਕ ਗਾਜਾ ਛੱਡਣਗੇ, ਓਨਾ ਹੀ ਜ਼ਿਆਦਾ ਨਿਵੇਸ਼ ਘਟ ਜਾਵੇਗਾ। ਆਬਾਦੀ ਦੇ ਹਰ ਇਕ ਫ਼ੀਸਦੀ ਦੇ ਵਿਸਥਾਪਨ ਨਾਲ 400 ਅਰਬ ਰੁਪਏ ਦੀ ਬਚਤ ਹੋਵੇਗੀ। ਫਿਲਹਾਲ ਯੋਜਨਾ ਬਾਰੇ ਕੋਈ ਅਧਿਕਾਰਤ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ। ਪਰ ਇਹ ਯੋਜਨਾ ਟਰੰਪ ਦੇ ਪਿਛਲੇ ਬਿਆਨਾਂ ਨਾਲ ਮੇਲ ਖਾਂਦੀ ਹੈ ਜਿਸ ਵਿੱਚ ਉਸ ਨੇ ਗਾਜਾ ਨੂੰ ਸਾਫ਼ ਕਰਨ ਅਤੇ ਇਸ ਨੂੰ ਮੁੜ ਵਸਾਉਣ ਬਾਰੇ ਗੱਲ ਕੀਤੀ ਸੀ। US, gazza, latest news





