ਔਰਤ ਨਾਲ ਛੇੜਛਾੜ ਕਰਨ ਵਾਲੇ AAP ਵਿਧਾਇਕ ਲਾਲਪੁਰਾ ਸਣੇ 12 ਜਣੇ ਦੋਸ਼ੀ ਕਰਾਰ

ਔਰਤ ਨਾਲ ਛੇੜਛਾੜ ਕਰਨ ਵਾਲੇ AAP ਵਿਧਾਇਕ ਲਾਲਪੁਰਾ ਸਣੇ 12 ਜਣੇ ਦੋਸ਼ੀ

ਤਰਨਤਾਰਨ (ਵੀਓਪੀ ਬਿਊਰੋ) : ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਲੋਕਾਂ ਨੂੰ ਕੁੱਟਮਾਰ ਅਤੇ ਛੇੜਛਾੜ ਮਾਮਲੇ ’ਚ ਦੋਸ਼ੀ ਕਰਾਰ ਦਿਤਾ ਗਿਆ ਹੈ। ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

ਛੇੜਛਾੜ ਤੇ ਕੁੱਟ ਮਾਰ ਦੇ ਮਾਮਲੇ ’ਤੇ 13 ਸਾਲ ਬਾਅਦ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਦੁਆਰਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਉਰਫ਼ ਸਾਬ੍ਹਾਂ ਨੂੰ 8 ਸਾਥੀਆਂ ਸਮੇਤ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਸਾਰਿਆ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ।

ਜ਼ਿਕਰਯੋਗ ਹੈ ਕਿ ਮਾਰਚ 2013 ਵਿਚ ਉਸਮਾਂ ਨਿਵਾਸੀ ਗੁਰਬਿੰਦਰ ਕੌਰ ਪਿੰਡ ਵਿਚ ਪਰਵਾਰ ਨਾਲ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ’ਚ ਗਈ ਸੀ ਜਦ ਉਹ ਪੈਲਸ ਨੇੜੇ ਪੁੱਜੇ ਤਾਂ ਨੇੜੇ ਖੜੇ ਟੈਕਸੀ ਡਰਾਇਵਰਾਂ ਦੁਆਰ ਉਸ ਨਾਲ ਗ਼ਲਤ ਹਰਕਤਾਂ ਕੀਤੀਆ ਗਈਆ ਜਿਸ ਦਾ ਉਸ ਵਲੋਂ ਵਿਰੋਧ ਕੀਤਾ ਤਾਂ ਟੈਕਸੀ ਡਰਾਇਵਰਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਹ ਬਹਿਸ ਕਰਦੇ ਹੋਏ ਸੜਕ ’ਤੇ ਆ ਗਏ ਤਾਂ ਪੁਲਿਸ ਨੇ ਵੀ ਭਜਾ-ਭਜਾ ਕੇ ਕੁੱਟਮਾਰ ਕੀਤੀ ਜਿਸ ਦਾ ਵਿਡੀਊ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ।

ਟੈਕਸੀ ਚਾਲਕਾਂ ਵਿਚ ਮਨਜਿੰਦਰ ਸਿੰਘ ਲਾਲਪੁਰਾ ਵੀ ਸ਼ਾਮਲ ਸੀ, ਜੋ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਖਡੂਰ ਸਾਹਿਡ ਤੋਂ ਵਿਧਾਇਕ ਚੁਣਿਆ ਗਿਆ। ਪੀੜਤ ਗੁਰਬਿੰਦਰ ਕੌਰ ਨੇ ਕਿਹਾ ਕਿ ਐਡਵੋਕੇਟ ਅਮਿਤ ਧਵਨ ਵਲੋਂ ਕੀਤੀਆਂ ਕੋਸ਼ਿਸ਼ਾ ਸਦਕਾ ਮੈਨੂੰ ਇਨਸਾਫ਼ ਮਿਲਿਆ ਹੈ। ਅੱਜ ਮੈਂ ਬਹੁਤ ਖ਼ੁਸ਼ ਹਾਂ। ਗੁਰਬਿੰਦਰ ਕੌਰ ਨੇ ਕਿਹਾ ਕਿ ਮੇਰੇ ਉਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਬਾਅਦ ਵਿਚ ਧਮਕੀਆ ਵੀ ਮਿਲਦੀਆਂ ਰਹੀਆਂ ਜਿਸ ਕਾਰਨ ਮੈਂ ਪਿੰਡ ਛੱਡ ਕੇ ਅੰਮ੍ਰਿਤਸਰ ਆ ਗਈ ਪਰ ਅੱਜ ਮੈਨੂੰ 13 ਸਾਲ ਬਾਅਦ ਅਦਾਤਲ ਵਲੋਂ ਇਨਸਾਫ਼ ਮਿਲਿਆ ਹੈ ਜਿਸ ’ਤੇ ਮੈਂ ਐਡਵੋਕੇਟ ਅਮਿਤ ਧਵਨ ਤੇ ਅਦਾਲਤ ਦਾ ਧਨਵਾਦੀ ਕਰਦੀ ਹਾਂ।

ਅਦਾਲਤ ਵਲੋਂ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਉਨ੍ਹਾਂ ਵਿਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ (ਉਸ ਸਮੇਂ ਡਰਾਇਵਰ), ਦਵਿੰਦਰ ਕੁਮਾਰ,ਸਾਰਜ ਸਿੰਘ, ਅਸ਼ਵਨੀ ਕੁਮਾਰ, ਨਰਿੰਦਰਜੀਤ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ (ਸਾਰੇ ਪੁਲਿਸ ਮੁਲਾਜ਼ਮ),ਹਰਵਿੰਦਰ ਸਿੰਘ ਸ਼ੋਸ਼ੀ, ਕਵਲਦੀਪ ਸਿੰਘ, ਗਗਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਵਿਰੁਧ 323/148/149/506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!