ਪ੍ਰਭਾਤ ਵੇਲੇ ਨਸ਼ੇੜੀ ਨੇ ਖਤਮ ਕਰ ਲਿਆ ਆਪਣਾ ਪਰਿਵਾਰ, 6 ਸਾਲਾ ਧੀ ਤੇ ਪਤਨੀ ਦਾ ਕੀਤਾ ਕਤਲ, ਭਿਆਨਕ ਮੰਜ਼ਰ ਦੇਖ ਕੇ 10 ਸਾਲਾ ਲੜਕੇ ਨੇ ਭੱਜ ਕੇ ਬਚਾਈ ਜਾਨ…

ਪ੍ਰਭਾਤ ਵੇਲੇ ਨਸ਼ੇੜੀ ਨੇ ਖਤਮ ਕਰ ਲਿਆ ਆਪਣਾ ਪਰਿਵਾਰ, 6 ਸਾਲਾ ਧੀ ਤੇ ਪਤਨੀ ਦਾ ਕੀਤਾ ਕਤਲ, ਭਿਆਨਕ ਮੰਜ਼ਰ ਦੇਖ ਕੇ 10 ਸਾਲਾ ਲੜਕੇ ਨੇ ਭੱਜ ਕੇ ਬਚਾਈ ਜਾਨ…

ਬਠਿੰਡਾ (ਵੀਓਪੀ ਬਿਊਰੋ) – ਪੰਜਾਬ ਦੇ ਮਾਹੌਲ ਵਿਚ ਅਪਰਾਧ ਦੀ ਹਵਾ ਇਸ ਤਰਹਾਂ ਨਾਲ ਘੁੱਲ ਗਈ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਪਾਸਿਓ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।ਅਜਿਹੀ ਹੀ ਘਟਨਾ ਹੁਣ ਸਾਹਮਣੇ ਆਈ ਹੈ ਬਠਿੰਡਾ ਜਿਲੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆ ਤੋਂ ਜਿੱਥੇ ਨਸ਼ੇੜੀ ਪਤੀ ਨੇ ਆਪਣੀ ਪਤਨੀ ਦੇ ਮਾਸੂਮ ਧੀ ਦਾ ਹੀ ਕਤਲ ਕਰ ਦਿੱਤਾ ਹੈ। ਘਟਨਾ ਤੋਂ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਵੀ ਆਦੀ ਸੀ ਦਾ ਆਪਣੀ ਪਤਨੀ ਜਸਵੀਰ ਕੌਰ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲਦਾ ਰਹਿੰਦਾ ਸੀ। ਅੱਜ ਮੰਗਲਵਾਰ ਸਵੇਰੇ ਕਰੀਬ 7 ਵਜੇ ਵੀ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਇਸ ਦੌਰਾਨ ਜਦ ਜਸਵੀਰ ਕੌਰ ਕੱਪੜੇ ਧੋ ਰਹੀ ਸੀ ਤੇ ਉਹਨਾਂ ਦੀ 6 ਸਾਲ ਦੀ ਧੀ ਸੁਖਪ੍ਰੀਤ ਕੌਰ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਉਹਨਾਂ ਉੱਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਜਸਬੀਰ ਕੌਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਸੁਖਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਜਾਇਆ ਗਿਆ, ਤਾਂ ਉੱਥੇ ਪਹੁੰਚਦੇ ਹੀ ਉਸ ਦੀ ਵੀ ਮੌਤ ਹੋ ਗਈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਨੇ ਆਪਣੇ 10 ਸਾਲਾ ਪੁੱਤਰ ਲਖਵਿੰਦਰ ਸਿੰਘ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਦਸ ਸਾਲਾ ਪੁੱਤਰ ਲਖਵਿੰਦਰ ਸਿੰਘ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਡੀਐੱਸਪੀ ਜਤਿਨ ਬਾਂਸਲ ਨੇ ਦੱਸਿਆ ਕਿ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ।ਪਿੰਡ ਵਾਲਿਆਂ ਨੇ ਦੱਸਿਆ ਕਿ ਅਮਰਜੀਤ ਨਸ਼ੇੜੀ ਵਿਅਕਤੀ ਸੀ ਜੋ ਘਰਵਾਲੀ ਨੂੰ ਸ਼ਰਾਬ ਪੀ ਕੇ ਅਕਸਰ ਤੰਗ ਕਰਦਾ ਸੀ।

error: Content is protected !!