ਗਰੀਬੀ ਦੂਰ ਕਰਨ ਗਿਆ ਰੂਸ ਨੇ ਕਰ ਲਿਆ ਫੌਜ ‘ਚ ਭਰਤੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਗਰੀਬੀ ਦੂਰ ਕਰਨ ਗਿਆ ਰੂਸ ਨੇ ਕਰ ਲਿਆ ਫੌਜ ‘ਚ ਭਰਤੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਮੋਗਾ (ਵੀਓਪੀ ਬਿਊਰੋ) ਜਿੱਥੇ ਕਿ ਇਨਸਾਨ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਆਪਣਾ ਘਰ ਬਾਰ ਅਤੇ ਪਰਿਵਾਰ ਛੱਡ ਕੇ ਜਾਂਦਾ ਹੈ, ਉੱਥੇ ਹੀ ਕੁਝ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਮਸੂਮ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਦਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਮੋਗਾ ਜਿਲਾ ਦੇ ਪਿੰਡ ਚੱਕ ਕੰਨੀਆ ਤੋਂ ਸਾਹਮਣੇ ਆਇਆ ਹੈ।

ਇਸ ਪਿੰਡ ਦਾ ਇੱਕ ਨੌਜਵਾਨ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸਨੇ ਯੂ ਟਿਉਬ ਰਾਹੀਂ ਦਿੱਲੀ ਦੇ ਏਜੰਟ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਰੂਸ ਵਿੱਚ ਭੇਜ ਦਿੱਤਾ ਗਿਆ ਅਤੇ ਇੱਕ ਸਾਲ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਮੋਗਾ ਜਿਲਾ ਦਾ ਨੌਜਵਾਨ ਅਤੇ ਉਸਦੇ ਕੁਝ ਸਾਥੀ ਵੀਡੀਓ ਵਿੱਚ ਆਪਣੀ ਜਾਨ ਦੇ ਖਤਰੇ ਦੀ ਗੱਲ ਕਰਦੇ ਹਨ ਅਤੇ ਜਲਦੀ ਹੀ ਉਹਨਾਂ ਨੂੰ ਬਚਾਉਣ ਲਈ ਗੁਹਾਰ ਲਗਾ ਰਹੇ ਹਨ ਉਸ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

 

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਦੀ ਮਾ ਨੇ ਕਿਹਾ ਕਿ ਉਹਨਾਂ ਦਾ ਬੇਟਾ ਬੂਟਾ ਸਿੰਘ ਜੋ ਕਿ ਇੱਕ ਸਾਲ ਪਹਿਲਾਂ ਦਿੱਲੀ ਦੇ ਇੱਕ ਏਜੰਟ ਨੂੰ ਯੂ ਟਿਉਬ ਰਾਹੀਂ ਮਿਲਿਆ ਸੀ ਅਤੇ ਉਸ ਨੇ ਸਾਢੇ ਤਿੰਨ ਲੱਖ ਰੁਪਏ ਲੈ ਕੇ ਉਸ ਨੂੰ ਅੱਠ ਦਿਨਾਂ ਦੇ ਵਿੱਚ ਵੀਜ਼ਾ ਦਵਾ ਕੇ ਰੂਸ ਭੇਜ ਦਿੱਤਾ ਅਤੇ ਉਹਨਾਂ ਨਾਲ ਇੱਕ ਸਾਲ ਬੀਤਣ ਤੋਂ ਬਾਅਦ ਅਚਾਨਕ ਉਹਨਾਂ ਨੂੰ ਇੱਕ ਵੀਡੀਓ ਮਿਲਦੀ ਹੈ।

ਇਸ ਵਿੱਚ ਉਸ ਨੌਜਵਾਨ ਸਮੇਤ ਕੁਝ ਹੋਰ ਵਿਅਕਤੀਆਂ ਵੱਲੋਂ ਵੀ ਆਪਣੀ ਜਾਨ ਬਚਾਉਣ ਦੀ ਗੁਹਾਰ ਲਗਾਈ ਜਾਂਦੀ ਹੈ ਜਿਸ ਨੂੰ ਲੈ ਕੇ ਅਸੀਂ ਸਦਮੇ ਵਿੱਚ ਹਾਂ ਅਤੇ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਮੇਰੇ ਬੇਟੇ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਅਤੇ ਉਸਦੀ ਜਾਨ ਦੀ ਰਖਿਆ ਕੀਤੀ ਜਾਵੇ।

error: Content is protected !!