ਭਾਈ ਦੂਜ ‘ਤੇ ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਕਰ’ਤੀ ਹੜਤਾਲ, ਚੱਕਾ ਜਾਮ-ਯਾਤਰੀ ਪਰੇਸ਼ਾਨ

ਭਾਈ ਦੂਜ ‘ਤੇ ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਕਰ’ਤੀ ਹੜਤਾਲ, ਚੱਕਾ ਜਾਮ-ਯਾਤਰੀ ਪਰੇਸ਼ਾਨ

ਵੀਓਪੀ ਬਿਊਰੋ – ਪੰਜਾਬ ਦੇਸ਼ ਭਰ ਵਿੱਚ ਅੱਜ ਭਾਈ ਦੂਜ ਦਾ ਤਿਉਹਾਰ ਮਨਾਇਆ ਜਾ ਰਿਹਾ। ਇਸ ਦੌਰਾਨ ਸਫਰ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ, ਉੱਥੇ ਹੀ ਸਫਰ ਕਰਨ ਵਾਲੇ ਅਤੇ ਆਪਣੀਆਂ ਭੈਣਾਂ ਕੋਲ ਜਾਂ ਆਪਣੇ ਭਰਾਵਾਂ ਕੋਲ ਭਾਈ ਦੂਜ ਦਾ ਤਿਉਹਾਰ ਮਨਾਉਣ ਵਾਲੇ ਯਾਤਰੀਆਂ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ।

ਪੰਜਾਬ ਰੋਡ ਵਿੱਚ ਕਰਮਚਾਰੀਆਂ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ, ਪੰਜਾਬ ਰੋਡਵੇਜ਼ ਦੇ ਕਰਮਚਾਰੀ ਅੱਜ ਦੁਪਹਿਰ 12 ਵਜੇ ਚੱਕਾ ਜਾਮ ਕਰਨਗੇ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਇਸ ਦੌਰਾਨ ਪ੍ਰਾਈਵੇਟ ਬੱਸਾਂ ਚਲਦੀਆਂ ਰਹਿਣਗੀਆਂ ਪਰ ਜੋ ਔਰਤਾਂ ਨੂੰ ਫਰੀ ਯਾਤਰਾ ਦਾ ਆਧਾਰ ਕਾਰਡ ਦਿਖਾ ਕੇ ਸਹੂਲਤ ਮਿਲੀ ਹੈ ਉਸ ਕਾਰਨ ਔਰਤਾਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਹੋਵੇਗਾ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਰੋਡਵੇਜ਼ ਅਤੇ ਪੰਜਾਬ ਅਤੇ ਪਨਬਸ ਦੇ ਕਰਮਚਾਰੀਆਂ ਵੱਲੋਂ ਮਿਲ ਕੇ ਚੱਕਾ ਜਾਮ ਕੀਤਾ ਜਾਵੇਗਾ।

ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਕਿਲੋਮੀਟਰ ਸਕੀਮ ਨੂੰ ਰੱਦ ਕੀਤਾ ਜਾਵੇ, ਇਸ ਨਾਲ ਉਹਨਾਂ ਨੂੰ ਘਾਟਾ ਪੈ ਰਿਹਾ ਤੇ ਮੁਲਜ਼ਮਾਂ ਦੀ ਤਨਖਾਹ ਟਾਈਮ ‘ਤੇ ਨਹੀਂ ਮਿਲ ਰਹੀਆਂ। ਜਲੰਧਰ ਦੇ ਪੀਏਪੀ ਚੌਂਕ ਵਿੱਚ 10 ਵਜੇ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਪੰਜਾਬ ਰੋਡਵੇਜ਼ ਦੇ ਕਰਮਚਾਰੀ ਅਤੇ 12 ਵਜੇ ਇੱਥੇ ਵੱਡੇ ਪੱਧਰ ‘ਤੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਜਾਵੇਗਾ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

error: Content is protected !!