ਸਕੂਲ ਦੀ ਵੈਨ ਹੇਠਾਂ ਆਇਆ ਪਾਲਤੂ ਕੁੱਤਾ, ਘਰਦਿਆਂ ਨੇ ਬਜ਼ੁਰਗ ਚਾਲਕ ਦੀ ਕੀਤੀ ਕੁੱ+ਟਮਾਰ

ਸਕੂਲ ਦੀ ਵੈਨ ਹੇਠਾਂ ਆਇਆ ਪਾਲਤੂ ਕੁੱਤਾ, ਘਰਦਿਆਂ ਨੇ ਬਜ਼ੁਰਗ ਚਾਲਕ ਦੀ ਕੀਤੀ ਕੁੱ+ਟਮਾਰ

ਸਮਰਾਲਾ (ਵੀਓਪੀ ਬਿਊਰੋ) ਸਮਰਾਲਾ ਵਿੱਚ ਇੱਕ ਸਕੂਲੀ ਵੈਨ ਦੇ ਹੇਠਾਂ ਕਿਸੇ ਪਰਿਵਾਰ ਦਾ ਪਾਲਤੂ ਕੁੱਤਾ ਆ ਕੇ ਮਰ ਗਿਆ, ਇਸ ਤੋਂ ਬਾਅਦ ਪਰਿਵਾਰ ਨੇ ਡਰਾਈਵਰ ਦੀ ਕੁੱਟਮਾਰ ਕੀਤੀ। ਕੁੱਟਮਾਰ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਗਈ। ਹਸਪਤਾਲ ਵਿਚ ਜ਼ਖ਼ਮੀ ਬਜ਼ੁਰਗ ਬੱਸ ਡਰਾਇਵਰ ਦੀਦਾਰ ਸਿੰਘ ਬਿਆਨ ਦੇਣ ਤੋਂ ਵੀ ਅਸਮਰੱਥ ਸੀ।

ਉਸਦੇ ਪਰਿਵਾਰਕ ਮੈਂਬਰਾਂ ਅਤੇ ਬੱਸ ’ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਵੈਨ ਰਾਹੀਂ ਬੱਚਿਆਂ ਨੂੰ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਪੈਂਦੇ ਪਿੰਡ ਮਾਛੀਵਾੜਾ ਖਾਮ ਨੇੜ੍ਹੇ ਅਚਾਨਕ ਇੱਕ ਪਾਲਤੂ ਕੁੱਤਾ (ਜਿਸਦੇ ਗਲ ਵਿਚ ਪਟਾ ਤੇ ਸੰਗਲੀ ਨਹੀਂ ਸੀ) ਵੈਨ ਅੱਗੇ ਆ ਗਿਆ। ਬੱਸ ਚਾਲਕ ਦੀਦਾਰ ਸਿੰਘ ਵਲੋਂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਇੱਕਦਮ ਬਰੇਕ ਲਗਾ ਦਿੰਦੇ ਤਾਂ ਬੱਚਿਆਂ ਨੂੰ ਵੀ ਸੱਟਾਂ ਲੱਗ ਸਕਦੀਆਂ ਸਨ।

ਇਸ ਹਾਦਸੇ ਵਿਚ ਕੁੱਤੇ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਕੰਡਕਟਰ ਅਨੁਸਾਰ ਜਦੋਂ ਉਹ ਅਗਲੇ ਪਿੰਡ ਬੱਚਿਆਂ ਨੂੰ ਵੈਨ ਵਿਚ ਬਿਠਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਆ ਕੇ ਬੱਸ ਨੂੰ ਘੇਰ ਲਿਆ ਅਤੇ ਬੱਚਿਆਂ ਨਾਲ ਭਰੀ ਵੈਨ ਦੇ ਸੀਸ਼ਿਆਂ ’ਤੇ ਡਾਂਗਾ ਮਾਰੀਆਂ ਜਿਸ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨਾਂ ਨੇ ਵੈਨ ਦੀ ਚਾਬੀ ਖੋਹ ਲਈ ਅਤੇ ਬਜ਼ੁਰਗ ਡਰਾਇਵਰ ਨੂੰ ਹੇਠਾਂ ਉਤਾਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਸਪਤਾਲ ਵਿਚ ਇਲਾਜ ਅਧੀਨ ਬਜ਼ੁਰਗ ਦੀਦਾਰ ਸਿੰਘ ਦੇ ਸਰੀਰ ’ਤੇ ਲਾਸ਼ਾਂ ਪਈਆਂ ਹੋਈਆਂ ਸਨ ਜੋ ਸਾਫ਼ ਦੱਸ ਰਹੀਆਂ ਸਨ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਡਰਾਇਵਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਬਜ਼ੁਰਗ ਦੀ ਹੱਥੋਪਾਈ ਦੌਰਾਨ ਪੱਗ ਵੀ ਲਾਹੀ ਗਈ ਇਸ ਲਈ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

error: Content is protected !!