ਡੇਂਗੂ ਦਾ ਵਧਿਆ ਕਹਿਰ, ਪੁਲਿਸ ਵਾਲੇ ਵੀ ਆਏ ਲਪੇਟ ‘ਚ

ਡੇਂਗੂ ਦਾ ਵਧਿਆ ਕਹਿਰ, ਪੁਲਿਸ ਵਾਲੇ ਵੀ ਆਏ ਲਪੇਟ ‘ਚ

ਵੀਓਪੀ ਬਿਊਰੋ – ਫਾਜ਼ਿਲਕਾ ਵਿੱਚ ਇਸ ਸਮੇਂ ਕਈ ਡੇਂਗੂ ਦਾ ਕਹਿਰ ਵਧਿਆ ਹੋਇਆ ਹੈ। ਡੇਂਗੂ ਦੀ ਬਿਮਾਰੀ ਪੁਲਿਸ ਮੁਲਾਜ਼ਮਾਂ ਤਕ ਵੀ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਪੁਲਿਸ ਮੁਲਾਜ਼ਮ ਡੇਂਗੂ ਦੀ ਲਪੇਟ ਵਿੱਚ ਹਨ। ਹਾਲਾਂਕਿ ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਐੱਸਐੱਸਪੀ ਦਫਤਰ ਵਿਖੇ ਫੋਗਿੰਗ ਵੀ ਕਰਵਾਈ ਗਈ।

ਫ਼ਾਜ਼ਿਲਕਾ ਦੇ ਸਹਾਇਕ ਸਿਵਲ ਸਰਜਨ ਡਾਕਟਰ ਅਰਪਿਤ ਗੁਪਤਾ ਨੇ ਕਰਮਚਾਰੀਆਂ ਨੂੰ ਸਾਫ ਸਫਾਈ ਦਾ ਧਿਆਨ ਰੱਖਣ ਲਈ ਹਦਾਇਤਾਂ ਦਿੱਤੀਆਂ ਹਨ। ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਮੌਕੇ ਤੇ ਮੌਜੂਦ ਰਹੇ । ਜਿਨਾਂ ਨੇ ਕਿਹਾ ਕਿ ਡੇਂਗੂ ਦੇ ਮਾਮਲੇ ਵਧਣ ਨਾਲ ਕਈ ਪੁਲਿਸ ਮੁਲਾਜ਼ਮ ਵੀ ਡੇਂਗੂ ਦੀ ਚਪੇਟ ਵਿੱਚ ਆਏ ਹਨ।

error: Content is protected !!