ਜਲੰਧਰ ਵੱਲ ਆਉਂਦੇ ਫੌਜੀਆਂ ਨਾਲ ਭਰੇ ਵਾਹਨ ਸੜਕ ‘ਤੇ ਪਲਟੇ

ਜਲੰਧਰ ਵੱਲ ਆਉਂਦੇ ਫੌਜੀਆਂ ਨਾਲ ਭਰੇ ਵਾਹਨ ਸੜਕ ‘ਤੇ ਪਲਟੇ

ਵੀਓਪੀ ਬਿਊਰੋ – ਕਸਬਾ ਟਾਂਡਾ ਉੜਮੁੜ ਵਿੱਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਫੌਜ ਦੇ 2 ਵਾਹਨ ਸੜਕ ‘ਤੇ ਪਲਟ ਗਏ। ਇਹ ਹਾਦਸਾ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਦਾਰਾਪੁਰ ਬਾਈਪਾਸ ਨੇੜੇ ਵਾਪਰਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਣਕਾਰੀ ਮੁਤਾਬਕ ਫੌਜ ਦੇ ਵਾਹਨ ਜੋ ਕਿ ਜਲੰਧਰ ਵੱਲ ਜਾ ਰਹੇ ਸਨ, ਰਸਤੇ ਵਿੱਚ ਟਰੱਕ ਅਤੇ ਕਾਰ ਵਿਚ ਟੱਕਰ ਹੋਣ ਕਾਰਨ ਦੋਨੋ ਵਾਹਨ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਏ।

ਫਿਲਹਾਲ ਵਾਹਨ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

error: Content is protected !!