ਫਗਵਾੜਾ ‘ਚ ਚੱਲੀਆਂ ਤਾਬੜਤੋੜ ਗੋ+ਲੀਆਂ, 5 ਕਰੋੜ ਲਈ AAP ਆਗੂ ਦੇ ਘਰ ਹ+ਮਲਾ

ਫਗਵਾੜਾ ‘ਚ ਚੱਲੀਆਂ ਤਾਬੜਤੋੜ ਗੋ+ਲੀਆਂ, 5 ਕਰੋੜ ਲਈ AAP ਆਗੂ ਦੇ ਘਰ ਹ+ਮਲਾ

ਫਗਵਾੜ (ਵੀਓਪੀ ਬਿਊਰੋ) ਦੁਆਬੇ ਦੇ ਮਸ਼ਹੂਰ ਸ਼ਹਿਰ ਫਗਵਾੜਾ ਤੋਂ ਇਸ ਵੇਲੇ ਸਨਸਨੀ ਖੇਜ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਘਰ ‘ਤੇ ਤਾਬੜਤੋੜ ਫਾਇਰਿੰਗ ਹੋਈ ਹੈ। ਇਸ ਘਟਨਾ ਨੂੰ ਅੰਜਾਮ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਹੈ, ਜਿਸਦੇ ਘਰ ‘ਤੇ ਇਹ ਫਾਇਰਿੰਗ ਹੋਈ ਹੈ। ਉਕਤ ਆਗੂ ਯੁੱਧ ਨਸ਼ਿਆਂ ਵਿਰੁੱਧ ਟੀਮ ਦਾ ਕੋਆਰਡੀਨੇਟਰ ਵੀ ਹੈ।

ਹਮਲਾਵਰਾਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਇੱਕ ਪਰਚੀ ਸੁੱਟੀ, ਜਿਸ ‘ਤੇ 5 ਕਰੋੜ ਦੀ ਫਿਰੌਤੀ ਦੀ ਧਮਕੀ ਦਿੱਤੀ ਹੋਈ ਸੀ।

ਫਿਲਹਾਲ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ।

error: Content is protected !!