ਮਾਝੇ ‘ਚ ਵਪਾਰੀ ਦੇ ਕ+ਤ+ਲ ਤੋਂ ਬਾਅਦ ਹੁਣ ਰੋਪੜ ‘ਚ ਵਪਾਰੀ ਨਾਲ ਵੱਡੀ ਵਾਰਦਾਤ
ਵੀਓਪੀ ਬਿਊਰੋ – ਬੀਤੇ ਦਿਨੀਂ ਖਡੂਰ ਸਾਹਿਬ ਹਲਕੇ ਵਿੱਚ ਇੱਕ ਕਰਿਆਨਾ ਵਪਾਰੀ ਦੇ ਕ+ਤਲ ਦੀ ਵਾਰਦਾਤ ਵਾਪਰੀ ਸੀ, ਹੁਣ ਰੋਪੜ ਵਿੱਚ ਇੱਕ ਵਪਾਰੀ ਨਾਲ ਵੱਡੀ ਵਾਰਦਾਤ ਹੁੰਦੇ-ਹੁੰਦੇ ਬਚਾਅ ਹੋ ਗਿਆ ਹੈ। ਰੋਪੜ ਜ਼ਿਲ੍ਹੇ ਦੇ ਨੰਗਲ ਦੇ ਮੁੱਖ ਬਾਜ਼ਾਰ ਤੋਂ ਇੱਕ ਕੱਪੜਾ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੁਰੰਤ ਪੁਲਿਸ ਕਾਰਵਾਈ ਨਾਲ ਵਪਾਰੀ ਨੂੰ ਬਚਾਇਆ ਗਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਡੀਐਸਪੀ ਹਰਕੀਰਤ ਸਿੰਘ ਦੇ ਅਨੁਸਾਰ, ਇੱਕ ਮੁਲਜ਼ਮ ਨੂੰ ਤੁਰੰਤ ਮੌਕੇ ‘ਤੇ ਫੜ ਲਿਆ ਗਿਆ, ਜਦੋਂ ਕਿ ਦੂਜਾ ਭੱਜ ਗਿਆ। ਦੂਜੇ ਮੁਲਜ਼ਮ ਨੂੰ ਮੰਗਲਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਹਾਮਿਦ ਉਰਫ਼ ਹਮੀਰ ਅਤੇ ਵਿਸ਼ਾਲ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਨਸ਼ੇ ਦੀ ਹਾਲਤ ਵਿੱਚ ਸਨ।
ਪੰਜਾਬ ਵਿੱਚ ਆਏ ਦਿਨ ਵਾਪਰ ਰਹੀ ਆ ਅਜਿਹੀਆਂ ਅਪਰਾਧਿਕ ਵਾਰਦਾਤਾਂ ਤੋਂ ਬਾਅਦ ਆਮ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਦੇ ਵਪਾਰੀ ਦਾ ਕ+ਤਲ ਅਤੇ ਕਦੇ ਅਗਵਾ ਕਰਨ ਦੀ ਕੋਸ਼ਿਸ਼ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਹੈ। ਇਸ ਲਈ ਪੰਜਾਬ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਅਪਰਾਧੀਆਂ ਦੀ ਨਕੇਲ ਕੱਸਣੀ ਚਾਹੀਦੀ ਹੈ। ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ।


