ਆਪਰੇਸ਼ਨ ਕਰਵਾ ਕੇ ਮੁੰਡੇ ਤੋਂ ਕੁੜੀ ਬਣੀ ਪੀੜਤਾ ਨਾਲ ਗੈਂਗਰੇ+ਪ

ਆਪਰੇਸ਼ਨ ਕਰਵਾ ਕੇ ਮੁੰਡੇ ਤੋਂ ਕੁੜੀ ਬਣੀ ਪੀੜਤਾ ਨਾਲ ਗੈਂਗਰੇ+ਪ

ਵੀਓਪੀ ਬਿਊਰੋ- ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਝਿੰਜੋੜ ਕੇ ਰੱਖ ਦਿੱਤਾ। ਇੱਥੇ ਇੱਕ ਲੜਕਾ ਜੋ ਕਿ ਆਪਰੇਸ਼ਨਸ ਕਰਵਾ ਕੇ ਮੁੰਡੇ ਤੋਂ ਕੁੜੀ ਬਣਿਆ ਸੀ ਨਾਲ ਗੈਂਗਰੇਪ ਹੋਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਤਿੰਨ ਨੌਜਵਾਨਾਂ ਨੇ ਆਪਰੇਸ਼ਨ ਕਰਵਾ ਕੇ ਲੜਕੇ ਤੋਂ ਲੜਕੀ ਬਣੀ ਮੁਟਿਆਰ ਨਾਲ ਗੈਂਗਰੇਪ ਕੀਤਾ। ਪੀੜਤ ਨੇ ਫਰੀਦਾਬਾਦ ਆਪਣੇ ਘਰ ਜਾ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਕੇਸ ਵਿੱਚ ਫਰੀਦਾਬਾਦ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਤਰਨਪਾਲ ਸਿੰਘ ਮੌਗਾ ਉਸਦੇ ਭਰਾ ਦਵਿੰਦਰ ਪਾਲ ਸਿੰਘ ਮੌਗਾ ਅਤੇ ਸਤਜੋਤ ਨਗਰ ਗੁਰਕਰਨ ਸਿੰਘ ਦੇ ਖਿਲਾਫ ਕਾਰਵਾਈ ਅਰੰਭ ਕਰ ਦਿੱਤੀ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫਰੀਦਾਬਾਦ ਦੇ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਮੁਲਜਮਾਂ ‘ਚੋਂ ਇੱਕ ਨੌਜਵਾਨ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਉਸਦੀ ਦੋਸਤੀ ਹੋ ਗਈ। ਇਸ ਤੋਂ ਬਾਅਦ ਗੱਲਬਾਤ ਅੱਗੇ ਵਧੀ ਤਾਂ ਉਹ ਲੜਕੇ ਨੂੰ ਮਿਲਣ ਫਰੀਦਾਬਾਦ ਤੋਂ ਲੁਧਿਆਣਾ ਆ ਗਈ। ਇਸ ਦੌਰਾਨ ਮੁਲਜ਼ਮ ਉਸਨੂੰ ਬਸੰਤ ਐਵਨਿਊ ਸਤਜੋਤ ਨਗਰ ਵਿੱਚ ਪੈਂਦੀ ਲਾਲ ਕੋਠੀ ਵਿੱਚ ਲੈ ਗਏ, ਜਿਥੇ ਉਨ੍ਹਾਂ ਨੇ ਵਾਰੀ ਵਾਰੀ ਉਸਦਾ ਸਰੀਰਕ ਸ਼ੋਸ਼ਣ ਕੀਤਾ। ਇਨਾ ਹੀ ਨਹੀਂ ਮੁਲਜ਼ਮਾਂ ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਸਦੀ ਬੁਰੀ ਤਰਹਾਂ ਕੁੱਟਮਾਰ ਵੀ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!