ਕੰਗਨਾ ਰਣੌਤ ਨਹੀਂ ਹੋਈ ਅਦਾਲਤ ‘ਚ ਪੇਸ਼, ਕਿਸਾਨ ਬੀਬੀਆਂ ‘ਤੇ ਕੀਤੀ ਟਿੱਪਣੀ ਦਾ ਮਾਮਲਾ

ਕੰਗਨਾ ਰਣੌਤ ਨਹੀਂ ਹੋਈ ਅਦਾਲਤ ‘ਚ ਪੇਸ਼, ਕਿਸਾਨ ਬੀਬੀਆਂ ‘ਤੇ ਕੀਤੀ ਟਿੱਪਣੀ ਦਾ ਮਾਮਲਾ

ਬਠਿੰਡਾ (ਵੀਓਪੀ ਬਿਊਰੋ) ਕਿਸਾਨ ਅੰਦੋਲਨ ਦੌਰਾਨ ਅਦਾਕਾਰਾ ਦੇ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨ ਬੀਬੀਆਂ ਨੂੰ ਲੈ ਕੇ ਅਜਿਹੀ ਟਿੱਪਣੀ ਕੀਤੀ ਸੀ ਕਿ ਹਾਲੇ ਤਕ ਉਸ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਅੱਜ ਬਠਿੰਡਾ ਵਿਖੇ ਕੰਗਨਾ ਰਣੌਤ ਮਾਮਲੇ ਨੂੰ ਲੈ ਕੇ ਸੁਣਵਾਈ ਸੀ ਪਰ ਉਹ ਅੱਜ ਵੀ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਪਿਛਲੀ ਸੁਣਵਾਈ ਵਿੱਚ ਬਠਿੰਡਾ ਅਦਾਲਤ ਨੇ ਕੰਗਨਾ ਰਣੌਤ ਨੂੰ 15 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਵੱਲੋਂ ਕੰਗਨਾ ਰਣੌਤ ਖਿਲਾਫ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ।

ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ “ਇਸ ਕੇਸ ਦੀ ਸੁਣਵਾਈ ਕਰਦੇ ਹੋਏ ਬਠਿੰਡਾ ਅਦਾਲਤ ਵੱਲੋਂ 5 ਜਨਵਰੀ ਨੂੰ ਕੰਗਨਾ ਰਣੌਤ ਨੂੰ ਫਿਜ਼ੀਕਲ ਤੌਰ ‘ਤੇ ਪੇਸ਼ ਹੋਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਵਕੀਲ ਵੱਲੋਂ ਅਰਜੀ ਦੇ ਕੇ ਫਿਜ਼ੀਕਲ ਪੇਸ਼ ਹੋਣ ਤੋਂ ਛੋਟ ਮੰਗੀ ਗਈ ਸੀ ਪਰ ਅਦਾਲਤ ਵੱਲੋਂ ਮਾਤਾ ਮਹਿੰਦਰ ਕੌਰ ਸਣੇ ਦੋ ਗਵਾਹਾਂ ਦੀ ਗਵਾਹੀ ਹੋਣ ਤੋਂ ਬਾਅਦ ਕੰਗਨਾ ਰਣੌਤ ਨੂੰ ਹਦਾਇਤ ਕੀਤੀ ਹੈ ਕਿ ਉਹ ਫਿਜ਼ੀਕਲ ਤੌਰ ਉੱਤੇ 5 ਜਨਵਰੀ ਨੂੰ ਪੇਸ਼ ਹੋਵੇ।

ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਕਈ ਵਾਰ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰੱਖੀਆਂ ਵਿੱਚ ਰਹਿੰਦੀ ਹੈ। ਕਦੇ ਕਿਸੇ ਬਾਲੀਵੁੱਡ ਕਲਾਕਾਰ ਨਾਲ ਪੰਗਾ ਤਾਂ ਕਦੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦੇ ਨਾਲ ਵਿਵਾਦ। ਵਿਵਾਦਿਤ ਕੁਈਨ ਕਹੀ ਜਾਂਦੀ ਕੰਗਨਾ ਰਣੌਤ ਹੁਣ ਇਸ ਮਾਮਲੇ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰੱਖੀਆਂ ‘ਚ ਹੈ।

error: Content is protected !!